ਕੀੜੀਆਂ ਦੇ ਅੰਡੇ ਖਾਣ ਲਈ ਮਜ਼ਬੂਰ ਹੋਇਆ ਓਡੀਸ਼ਾ ਦਾ 'ਮਾਊਟਮੈਨ', ਵਾਪਸ ਕਰਨਾ ਚਾਹੁੰਦੇ ਹੈ ਪਦਮਸ਼੍ਰੀ

06/28/2019 4:33:19 PM

ਨਵੀਂ ਦਿੱਲੀ—ਸਾਡਾ ਆਉਣ ਵਾਲਾ ਸਮਾਂ ਕਿਵੇ ਦਾ ਹੋਵੇਗਾ, ਇਸ ਬਾਰੇ ਕੋਈ ਨਹੀਂ ਦੱਸ ਸਕਦਾ ਹੈ। ਜੇਕਰ ਅੱਜ ਅਸੀਂ ਟਾਪ 'ਤੇ ਹਾਂ ਤਾਂ ਆਉਣ ਵਾਲੇ ਕੱਲ ਨੂੰ ਅਸੀਂ ਜ਼ਮੀਨ 'ਤੇ ਵੀ ਹੋ ਸਕਦੇ ਹਾਂ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਓਡੀਸ਼ਾ 'ਚ 'ਮਾਊਂਟਨ ਮੈਨ' ਕਿਹਾ ਜਾਣ ਵਾਲਾ 75 ਸਾਲਾਂ ਦੈਤਰੀ ਨਾਇਕ ਦਾ, ਜਿਸ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਤਾਂ ਕੀਤਾ ਗਿਆ ਹੈ ਪਰ ਇਹ ਐਵਾਰਡ ਉਸ ਲਈ ਮੁਸੀਬਤ ਬਣ ਜਾਵੇਗਾ ਇਸ ਬਾਰੇ ਕਦੇ ਨਹੀਂ ਸੋਚਿਆ ਸੀ। ਇਸ ਐਵਾਰਡ ਦੇ ਮਿਲਣ ਤੋਂ ਬਾਅਦ ਦੈਤਰੀ ਨਾਇਕ ਨੂੰ ਪਿੰਡ ਦੇ ਲੋਕਾਂ ਵਿਚਾਲੇ ਸਨਮਾਨ ਤਾਂ ਮਿਲ ਰਿਹਾ ਹੈ ਪਰ ਕੋਈ ਕੰਮ ਨਹੀਂ ਮਿਲ ਰਿਹਾ ਹੈ। ਅੱਜ ਹਾਲਾਤ ਇਹੋ ਜਿਹੇ ਪੈਦਾ ਹੋ ਗਏ ਹਨ ਕਿ ਦੈਤਰੀ ਨਾਇਕ ਨੂੰ ਕੀੜੀ ਦੇ ਅੰਡੇ ਖਾ ਕੇ ਗੁਜਾਰਾ ਕਰਨਾ ਪੈ ਰਿਹਾ ਹੈ।

ਦੈਤਰੀ ਨਾਇਕ ਦੱਸਦੇ ਹਨ ਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ ਪਰ ਹੁਣ ਉਹ ਐਵਾਰਡ ਨੂੰ ਵਾਪਸ ਮੋੜਨਾ ਚਾਹੁੰਦਾ ਹੈ, ਕਿਉਂਕਿ ਇਸ ਐਵਾਰਡ ਨੇ ਸਨਮਾਨ ਕਾਰਨ ਉਸ ਨੂੰ ਲੋਕ ਕੰਮ ਨਹੀਂ ਦੇ ਰਹੇ ਹਨ। ਹੁਣ ਤੱਕ ਉਹ ਮਜ਼ਦੂਰੀ ਕਰਕੇ ਆਪਣੇ ਗੁਜ਼ਾਰਾ ਕਰਦਾ ਸੀ ਪਰ ਹੁਣ ਪਦਮਸ਼੍ਰੀ ਐਵਾਰਡ ਹੀ ਉਨ੍ਹਾਂ ਲਈ ਮੁਸੀਬਤ ਬਣ ਗਿਆ ਹੈ।ਓਡੀਸ਼ਾ ਦੇ ਕਨੋਝਰ ਜ਼ਿਲੇ ਦਾ ਰਹਿਣ ਵਾਲਾ ਦੈਤਰੀ ਨਾਇਕ ਨੇ ਆਪਣੇ ਪਿੰਡ ਤਾਲਾਬੈਤਾਰਾਨੀ 'ਚ ਉਨ੍ਹਾਂ 3 ਸਾਲਾਂ ਤੱਕ ਇਕੱਲਿਆ ਆਪਣੇ ਦਮ 'ਤੇ 1 ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ, ਜਿਸ ਤੋਂ ਲੋਕਾਂ ਨੂੰ ਭਰਪੂਰ ਪਾਣੀ ਮਿਲ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਪਹਿਲਾ ਕਨੋਝਰ ਜ਼ਿਲੇ ਦੇ ਬਾਂਸਪਾਲ, ਤੇਲਕੋਈ ਅਤੇ ਹਰਿਚੰਦਪੁਰ ਬਲਾਕ ਦੇ ਲੋਕ ਪਾਣੀ ਨਾ ਹੋਣ ਕਾਰਨ ਪਰੇਸ਼ਾਨ ਸੀ। ਲੋਕਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਬਿਨਾਂ ਪਾਣੀ ਤੋਂ ਜੀਉਣਾ ਪੈ ਰਿਹਾ ਸੀ ਅਤੇ ਖੇਤੀ 'ਤੇ ਵੀ ਅਸਰ ਪੈ ਰਿਹਾ ਸੀ ਪਰ ਦੈਤਰੀ ਨਾਇਕ ਦੁਆਰਾ ਨਹਿਰ ਬਣਾਉਣ ਤੋਂ ਬਾਅਦ ਲੋਕਾਂ ਦੇ ਪਾਣੀ ਦੀ ਸਮੱਸਿਆ ਤਾਂ ਦੂਰ ਹੋ ਗਈ ਪਰ ਦੈਤਰੀ ਨਾਇਕ ਨੂੰ ਕੀੜੀ ਦੇ ਅੰਡੇ ਖਾਣ ਲਈ ਮਜ਼ਬੂਰ ਹੋਣਾ ਪਿਆ। 

ਦੈਤਰੀ ਨਾਇਕ ਦੱਸਦੇ ਹਨ ਕਿ ਉਹ ਹੁਣ ਤੱਕ ਟੁੱਟੇ ਮਕਾਨ 'ਚ ਰਹਿੰਦੇ ਹਨ। ਉਨ੍ਹਾਂ ਨੂੰ 'ਇੰਦਰਾ ਆਵਾਸ ਯੋਜਨਾ' ਦੇ ਤਹਿਤ ਘਰ ਵੀ ਮਿਲਿਆ ਸੀ ਪਰ ਉਹ ਹੁਣ ਤੱਕ ਅਧੂਰਾ ਹੀ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ 700 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਮਿਲਦੀ ਹੈ ਪਰ ਉਸ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਹੈ। ਕਮਾਈ ਲਈ ਉਨ੍ਹਾਂ ਤੇਂਦੂ ਦੇ ਪੱਤੇ ਅਤੇ ਆਮ ਪਾਪੜ ਵੇਚਣਾ ਪੈ ਰਿਹਾ ਹੈ। ਦੈਤਰੀ ਨਾਇਕ ਨੇ ਇਹ ਵੀ ਕਿਹਾ ਹੈ ਕਿ ਪਦਮਸ਼੍ਰੀ ਮਿਲਣ ਤੋਂ ਬਾਅਦ ਉਹ ਇੰਨੇ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਪਦਮਸ਼੍ਰੀ ਮੈਡਲ ਬੱਕਰੀ ਦੇ ਵਾੜੇ 'ਚ ਟੰਗਣਾ ਪਿਆ ਹੈ। ਸਰਕਾਰ ਵੀ ਉਨ੍ਹਾਂ ਦੀ ਨਹੀਂ ਸੁਣ ਰਹੀ ਹੈ ਬੱਸ ਭਰੋਸਾ ਦਿੰਦੀ ਰਹਿ ਗਈ ਹੈ ਹੁਣ ਤੱਕ ਕੋਈ ਮਦਦ ਸਰਕਾਰ ਵੱਲੋਂ ਵੀ 
ਨਹੀਂ ਮਿਲੀ ਹੈ।


Iqbalkaur

Content Editor

Related News