Padma Awards 2024: ਵੈਂਕਈਆ ਨਾਇਡੂ, ਵੈਜੰਤੀਮਾਲਾ ਤੇ ਮਿਥੁਨ ਚੱਕਰਵਰਤੀ ਸਣੇ 132 ਨੂੰ ਪਦਮ ਪੁਰਸਕਾਰ

Friday, Jan 26, 2024 - 02:29 AM (IST)

Padma Awards 2024: ਵੈਂਕਈਆ ਨਾਇਡੂ, ਵੈਜੰਤੀਮਾਲਾ ਤੇ ਮਿਥੁਨ ਚੱਕਰਵਰਤੀ ਸਣੇ 132 ਨੂੰ ਪਦਮ ਪੁਰਸਕਾਰ

ਨਵੀਂ ਦਿੱਲੀ (ਭਾਸ਼ਾ): ਇਸ ਸਾਲ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਅਭਿਨੇਤਰੀ ਵੈਜੰਤੀਮਾਲਾ ਬਾਲੀ, ਅਦਾਕਾਰਾ ਕੋਨੀਡੇਲਾ ਚਿਰੰਜੀਵੀ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਮਰਹੂਮ ਬਿੰਦੇਸ਼ਵਰ ਪਾਠਕ ਤੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਮਰਹੂਮ ਐੱਮ. ਫਾਤਿਮਾ ਬੀਵੀ ਸਮੇਤ 132 ਉੱਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਅਧਿਕਾਰਤ ਬਿਆਨ ਮੁਤਾਬਕ ਵਿਚ 75ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਅਦਾਕਾਰ ਮਿਥੁਨ ਚੱਕਰਵਰਤੀ, ਤਾਈਵਾਨੀ ਕੰਪਨੀ ਫਾਕਸਕਾਨ ਦੇ ਚੇਅਰਮੈਨ ਯੰਗ ਲਿਊ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਰਾਮ ਨਾਇਕ, ਮਰਹੂਮ ਅਭਿਨੇਤਾ ਵਿਜੇਕਾਂਤ, ਗਾਇਕਾ ਊਸ਼ਾ ਉਥੁਪ ਅਤੇ ਪਰਉਪਕਾਰੀ ਕਿਰਨ ਨਾਦਰ ਨੂੰ ਵੀ ਵੱਕਾਰੀ ਨਾਗਰਿਕ ਐਵਾਰਡਾਂ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਮੰਗਲਵਾਰ ਨੂੰ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰੇਗੀ।

ਇਹ ਖ਼ਬਰ ਵੀ ਪੜ੍ਹੋ - 26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਸ 'ਚ ਵੱਡਾ ਫੇਰਬਦਲ, 183 DSPs ਦੀ ਹੋਈ ਬਦਲੀ, ਪੜ੍ਹੋ ਪੂਰੀ ਸੂਚੀ

ਪਦਮ ਵਿਭੂਸ਼ਣ 2024 ਜੇਤੂ:

ਵੈਜੰਤੀਮਾਲਾ ਬਾਲੀ (ਕਲਾ)-ਤਾਮਿਲਨਾਡੂ,

ਕੋਨੀਡੇਲਾ ਚਿਰੰਜੀਵੀ (ਕਲਾ)-ਆਂਧਰਾ ਪ੍ਰਦੇਸ਼,

ਐੱਮ. ਵੈਂਕਈਆ ਨਾਇਡੂ (ਜਨਤਕ ਮਾਮਲੇ)-ਆਂਧਰਾ ਪ੍ਰਦੇਸ਼, 

ਬਿੰਦੇਸ਼ਵਰ ਪਾਠਕ (ਸਮਾਜਿਕ ਕਾਰਜ)-ਬਿਹਾਰ, 

ਪਦਮਾ ਸੁਬਰਾਮਨੀਅਮ (ਕਲਾ)-ਤਾਮਿਲਨਾਡੂ।

ਇਹ ਖ਼ਬਰ ਵੀ ਪੜ੍ਹੋ - ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼ (ਵੀਡੀਓ)

ਪਦਮ ਭੂਸ਼ਣ 2024 ਜੇਤੂ

ਐੱਮ. ਫਾਤਿਮਾ ਬੀਵੀ (ਜਨਤਕ ਮਾਮਲੇ)-ਕੇਰਲ, 

ਹੋਮੁਰਸਜੀ ਐੱਨ. ਕਾਮਾ (ਸਾਹਿਤ ਅਤੇ ਸਿੱਖਿਆ)-ਮਹਾਰਾਸ਼ਟਰ, 

ਮਿਥੁਨ ਚੱਕਰਵਰਤੀ (ਕਲਾ)-ਪੱਛਮੀ ਬੰਗਾਲ, 

ਸੀਤਾਰਾਮ ਜਿੰਦਲ (ਵਪਾਰ ਅਤੇ ਉਦਯੋਗ)-ਕਰਨਾਟਕ, 

ਯੰਗ ਲਿਊ (ਵਪਾਰ ਅਤੇ ਉਦਯੋਗ)-ਤਾਈਵਾਨ,

ਅਸ਼ਵਿਨ ਬਾਲਚੰਦ ਮਹਿਤਾ (ਮੈਡੀਸਨ)-ਮਹਾਰਾਸ਼ਟਰ, 

ਸੱਤਿਆਬ੍ਰਤ ਮੁਖਰਜੀ (ਜਨਤਕ ਮਾਮਲੇ)-ਪੱਛਮੀ ਬੰਗਾਲ, 

ਰਾਮ ਨਾਇਕ (ਜਨਤਕ ਮਾਮਲੇ)-ਮਹਾਰਾਸ਼ਟਰ,

ਤੇਜਸ ਮਧੂਸੂਦਨ ਪਟੇਲ (ਮੈਡੀਸਨ)-ਗੁਜਰਾਤ, 

ਓਲਾਨਚੇਰੀ ਰਾਜਗੋਪਾਲ (ਜਨਤਕ ਮਾਮਲੇ)-ਕੇਰਲ,

ਦੱਤਾਤ੍ਰੇਅ ਅੰਬਦਾਸ ਮਯਾਲੂ ਉਰਫ ਰਾਜਦੱਤ (ਕਲਾ)-ਮਹਾਰਾਸ਼ਟਰ, 

ਤੋਗਦਾਨ ਰਿਮਪੋਛੇ (ਹੋਰ-ਅਧਿਆਤਮਵਾਦ)-ਲੱਦਾਖ,

ਪਿਆਰੇਲਾਲ ਸ਼ਰਮਾ (ਕਲਾ)-ਮਹਾਰਾਸ਼ਟਰ, 

ਚੰਦਰੇਸ਼ਵਰ ਪ੍ਰਸਾਦ ਠਾਕੁਰ (ਚਕਿਤਸਾ)-ਬਿਹਾਰ, 

ਊਸ਼ਾ ਉਥੁਪ (ਕਲਾ)-ਪੱਛਮੀ ਬੰਗਾਲ, 

ਵਿਜੇਕਾਂਤ (ਕਲਾ)-ਤਾਮਿਲਨਾਡੂ, 

ਕੁੰਦਨ ਵਿਆਸ (ਸਾਹਿਤ ਅਤੇ ਸਿੱਖਿਆ-ਪੱਤਰਕਾਰਿਤਾ)-ਮਹਾਰਾਸ਼ਟਰ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਪਦਮਸ਼੍ਰੀ 2024 ਜੇਤੂ : ਗੁੰਮਨਾਮ ਹਸਤੀਆਂ

ਪਾਰਬਤੀ ਬਰੂਆ-ਭਾਰਤ ਦੀ ਪਹਿਲੀ ਮਾਦਾ ਹਾਥੀ ਮਹਾਵਤ

ਚਾਮੀ ਮੁਰਮੂ-ਪ੍ਰਸਿੱਧ ਕਬਾਇਲੀ ਵਾਤਾਵਰਣਵਾਦੀ

ਸੰਗਥਮਕਿਮਾ-ਮਿਜ਼ੋਰਮ ਤੋਂ ਸਮਾਜਿਕ ਵਰਕਰ

ਜਗੇਸ਼ਵਰ ਯਾਦਵ-ਆਦਿਵਾਸੀ ਕਲਿਆਣ ਵਰਕਰ

ਗੁਰਵਿੰਦਰ ਸਿੰਘ-ਸਿਰਸਾ ਦੇ ਦਿਵਿਆਂਗ ਸਮਾਜਿਕ ਵਰਕਰ

ਸੱਤਿਆਨਾਰਾਇਣ ਬੇਲੇਰੀ-ਕਾਸਰਗੋਡ ਦੇ ਚੌਲ ਕਿਸਾਨ

ਦੁਖੂ ਮਾਂਝੀ-ਸਿੰਦਰੀ ਪਿੰਡ ਦੇ ਕਬਾਇਲੀ ਵਾਤਾਵਰਣ ਪ੍ਰੇਮੀ

ਕੇ ਚੇਲਾਮੱਲ-ਅੰਡੇਮਾਨ ਤੋਂ ਜੈਵਿਕ ਕਿਸਾਨ

ਹੇਮਚੰਦ ਮਾਂਝੀ-ਨਾਰਾਇਣਪੁਰ ਦੇ ਡਾਕਟਰ, 

ਯਾਨੁੰਗ ਜਾਮੋਹ ਲੇਗੋ-ਅਰੁਣਾਚਲ ਪ੍ਰਦੇਸ਼ ਦੇ ਹਰਬਲ ਮੈਡੀਸਨ ਮਾਹਿਰ, 

ਸੋਮੰਨਾ-ਮੈਸੂਰੂ ਦੇ ਕਬਾਇਲੀ ਕਲਿਆਣ ਵਰਕਰ, 

ਸਰਬੇਸ਼ਵਰ ਬਸੁਮਤਾਰੀ-ਚਿਰਾਂਗ ਦਾ ਕਬਾਇਲੀ ਕਿਸਾਨ, 

ਪ੍ਰੇਮਾ ਧਨਰਾਜ-ਪਲਾਸਟਿਕ ਸਰਜਨ ਅਤੇ ਸਮਾਜਿਕ ਵਰਕਰ, 

ਉਦੈ ਵਿਸ਼ਵਨਾਥ ਦੇਸ਼ਪਾਂਡੇ -ਅੰਤਰਰਾਸ਼ਟਰੀ ਮੱਲਖੰਭ ਕੋਚ, 

ਯਜ਼ਦੀ ਮਾਨੇਕਸ਼ਾ ਇਟਾਲੀਆ - ਸਿਕਲ ਸੈੱਲ ਅਨੀਮੀਆ ’ਚ ਮਾਈਕ੍ਰੋਬਾਇਓਲਾਜਿਸਟ ਸਪੈਸ਼ਲਿਸਟ, 

ਸ਼ਾਂਤੀ ਦੇਵੀ ਪਾਸਵਾਨ ਅਤੇ ਸ਼ਿਵਨ ਪਾਸਵਾਨ -ਪਤੀ-ਪਤਨੀ ਦੀ ਜੋੜੀ ਟੈਟੂ ਚਿੱਤਰਕਾਰ, 

ਰਤਨ ਕਹਾਰ-ਭਾਦੂ ਲੋਕ ਗਾਇਕ, ਅਸ਼ੋਕ ਕੁਮਾਰ ਵਿਸ਼ਵਾਸ - ਵਿਪੁਲ ਟਿਕੁਲੀ ਚਿੱਤਰਕਾਰ, 

ਬਾਲਕ੍ਰਿਸ਼ਨਨ ਸਦਨਮ ਪੁਥੀਆ ਵੀਟਿਲ-ਪ੍ਰਸਿੱਧ ਕਲੂਵਾਜ਼ੀ ਕਥਕਲੀ ਡਾਂਸਰ, 

ਉਮਾ ਮਹੇਸ਼ਵਰੀ ਡੀ-ਮਹਿਲਾ ਹਰੀਕਥਾ ਵਿਆਖਿਆਕਾਰ,

ਗੋਪੀਨਾਥ ਸਵੈਨ-ਕ੍ਰਿਸ਼ਨ ਲੀਲਾ ਗਾਇਕ, 

ਸਮ੍ਰਿਤੀ ਰੇਖਾ ਚਕਮਾ-ਤ੍ਰਿਪੁਰਾ ਦੀ ਚਕਮਾ ਲੋਨਲੂਮ ਸ਼ਾਲ ਬੁਣਕਰ 

ਓਮਪ੍ਰਕਾਸ਼ ਸ਼ਰਮਾ - ਮਾਚ ਥਿਏਟਰ ਕਲਾਕਾਰ, 

ਨਾਰਾਇਣਨ ਈ. ਪੀ.-ਕੰਨੂਰ ਤੋਂ ਤਜ਼ਰਬੇਕਾਰ ਥੇਯਮ ਲੋਕ ਡਾਂਸਰ, 

ਭਾਗਵਤ ਪਧਾਨ-ਸਬਦਾ ਨ੍ਰਿਤ ਲੋਕ ਨਾਚ ਮਾਹਿਰ, 

ਸਨਾਤਨ ਰੁਦਰ ਪਾਲ-ਉੱਘੇ ਮੂਰਤੀਕਾਰ, 

ਬਦਰੱਪਨ ਐੱਮ.-ਵੱਲੀ ਓਇਲ ਕੁੰਮੀ ਲੋਕ ਨਾਚ ਦਾ ਵਿਆਖਿਆਕਾਰ, 

ਜਾਰਡਨ ਲੇਪਚਾ-ਲੇਪਚਾ ਕਬੀਲੇ ਦਾ ਬਾਂਸ ਸ਼ਿਲਪਕਾਰ, 

ਮਾਚਿਹਾਨ ਸਾਸਾ-ਉਖਰੂਲ ਦਾ ਲੌਂਗਪੀ ਘੁਮਿਆਰ, 

ਗੱਦਮ ਸੰਮੈਯਾ-ਪ੍ਰਸਿੱਧ ਚਿੰਦੂ ਯਸ਼ਗਾਨਮ ਥਿਏਟਰ ਕਲਾਕਾਰ, 

ਜਾਨਕੀਲਾਲ-ਭੀਲਵਾੜਾ ਦਾ ਬਹਿਰੂਪੀਆ ਕਲਾਕਾਰ, 

ਦਾਸਰੀ ਕੋਂਡੱਪਾ-ਤੀਜੀ ਪੀੜ੍ਹੀ ਬੁਰਾ ਵੀਣਾ ਵਾਦਕ, 

ਬਾਬੂ ਰਾਮ ਯਾਦਵ-ਪਿੱਤਲ ਮਾਰੌਰੀ ਸ਼ਿਲਪਕਾਰ, 

ਨੇਪਾਲ ਚੰਦਰ ਸੂਤਰਧਾਰ-ਤੀਜੀ ਪੀੜ੍ਹੀ ਛਾਊ ਮੁਖੌਟਾ ਨਿਰਮਾਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News