ਪੀ.ਐਮ. ''ਤੇ ਰਾਹੁਲ ਦਾ ਤੰਜ- ਮਨਰੇਗਾ ਦੀ ਦੂਰਦਰਸ਼ਤਾ ਸਮਝਣ ਲਈ ਧੰਨਵਾਦ

Monday, May 18, 2020 - 08:38 PM (IST)

ਪੀ.ਐਮ. ''ਤੇ ਰਾਹੁਲ ਦਾ ਤੰਜ- ਮਨਰੇਗਾ ਦੀ ਦੂਰਦਰਸ਼ਤਾ ਸਮਝਣ ਲਈ ਧੰਨਵਾਦ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਨਾਲ ਜੁੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਪੁਰਾਣੀ ਟਿੱਪਣੀ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਮਨਰੇਗਾ ਦੀ ਦੂਰਦਰਸ਼ਤਾ ਸਮਝਣ ਅਤੇ ਇਸ ਨੂੰ ਹੁੰਗਾਰਾ ਦੇਣ ਲਈ ਉਹ ਪ੍ਰਧਾਨ ਮੰਤਰੀ ਦੇ ਪ੍ਰਤੀ ਧੰਨਵਾਦ ਜਤਾਉਂਦੇ ਹਨ। ਉਨ੍ਹਾਂ ਨੇ ਸੰਸਦ 'ਚ ਦਿੱਤੇ ਮੋਦੀ ਦੇ ਇਕ ਪੁਰਾਣੇ ਭਾਸ਼ਣ ਦੇ ਇਕ ਅੰਸ਼ ਦੀ ਵੀਡੀਓ ਤੰਜ ਦੇ ਨਾਲ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਪ੍ਰਧਾਨ ਮੰਤਰੀ ਨੇ ਯੂ.ਪੀ.ਏ. ਦੇ ਸੱਤਾ ਵਿਚ ਰਹਿੰਦਿਆਂ ਮਨਰੇਗਾ ਯੋਜਨਾ ਲਈ 40,000 ਕਰੋੜ ਦਾ ਵਾਧੂ ਬਜਟ ਦੇਣ ਦੀ ਮਨਜ਼ੂਰੀ ਦਿੱਤੀ ਹੈ। ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਵੀਡੀਓ ਦਾ ਜੋ ਅੰਸ਼ ਸ਼ੇਅਰ ਕੀਤਾ ਹੈ, ਉਸ 'ਚ ਉਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਮਨਰੇਗਾ ਤੁਹਾਡੀਆਂ (ਕਾਂਗਰਸ ਦੀਆਂ) ਅਸਫਲਤਾਵਾਂ ਦਾ ਜੀਉਂਦੀ-ਜਾਗਦੀ ਯਾਦਗਾਰ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਐਤਵਾਰ ਨੂੰ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੇ ਲਈ ਹੋਰ 40,000 ਕਰੋੜ ਰੁਪਏ ਦੀ ਵੰਡ ਦਾ ਐਲਾਨ ਕੀਤਾ।


author

Sunny Mehra

Content Editor

Related News