ਪੀ. ਹਰੀਸ਼ ਦੀ ਸੰਯੁਕਤ ਰਾਸ਼ਟਰ 'ਚ ਅਗਲੇ ਭਾਰਤੀ ਰਾਜਦੂਤ ਵਜੋਂ ਨਿਯੁਕਤੀ
Thursday, Aug 15, 2024 - 05:18 AM (IST)
ਨਵੀਂ ਦਿੱਲੀ (ਭਾਸ਼ਾ) : ਸੀਨੀਅਰ ਡਿਪਲੋਮੈਟ ਪੀ. ਹਰੀਸ਼ ਨੂੰ ਬੁੱਧਵਾਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਹਰੀਸ਼, 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ, ਵਰਤਮਾਨ ਵਿਚ ਜਰਮਨੀ ਵਿਚ ਭਾਰਤ ਦੇ ਰਾਜਦੂਤ ਹਨ। ਹਰੀਸ਼ ਦੀ ਨਿਯੁਕਤੀ ਇਸ ਤੋਂ ਪਹਿਲਾਂ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਮੇਜ਼ਬਾਨੀ 'ਚ ਹੋਣ ਵਾਲੇ 'ਸਮਿਟ ਫਾਰ ਦ ਫਿਊਚਰ' 'ਚ ਹਿੱਸਾ ਲੈਣ ਲਈ ਨਿਊਯਾਰਕ ਦਾ ਦੌਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਵੱਲੋਂ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ, ਖਿਡਾਰੀਆਂ ਦੇ ਪ੍ਰਦਰਸ਼ਨ ਦੀ ਕੀਤੀ ਤਾਰੀਫ਼
ਵਿਦੇਸ਼ ਮੰਤਰਾਲੇ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਉਹ (ਪੀ. ਹਰੀਸ਼) ਜਲਦੀ ਹੀ ਅਹੁਦਾ ਸੰਭਾਲ ਸਕਦੇ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਜਾਂ ਸਥਾਈ ਪ੍ਰਤੀਨਿਧੀ ਦਾ ਅਹੁਦਾ ਜੂਨ ਵਿਚ ਰੁਚਿਕਾ ਕੰਬੋਜ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਸੀ। ਹਰੀਸ਼ ਨੇ 6 ਨਵੰਬਰ, 2021 ਨੂੰ ਜਰਮਨੀ ਵਿਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਵਿਦੇਸ਼ ਮੰਤਰਾਲੇ ਵਿਚ ਵਧੀਕ ਸਕੱਤਰ (ਆਰਥਿਕ ਸਬੰਧ) ਵਜੋਂ ਤਾਇਨਾਤ ਸਨ। ਇਸ ਅਹੁਦੇ 'ਤੇ ਰਹਿੰਦਿਆਂ, ਉਹ ਵਿਦੇਸ਼ ਮੰਤਰਾਲੇ ਦੇ ਆਰਥਿਕ ਕੂਟਨੀਤੀ ਡਵੀਜ਼ਨ ਦੀ ਅਗਵਾਈ ਕਰਦੇ ਸਨ, ਜੋ ਦੂਜੇ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਆਰਥਿਕ ਸਬੰਧਾਂ ਨਾਲ ਨਜਿੱਠਦਾ ਹੈ। ਉਨ੍ਹਾਂ ਬਹੁਪੱਖੀ ਆਰਥਿਕ ਸਬੰਧਾਂ ਦੀ ਡਵੀਜ਼ਨ ਦੀ ਵੀ ਅਗਵਾਈ ਕੀਤੀ ਅਤੇ G20, G7, BRICS (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਅਤੇ IBSA (ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ) ਲਈ ਭਾਰਤ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ। ਹਰੀਸ਼ ਨੇ ਕਾਹਿਰਾ ਅਤੇ ਰਿਆਧ ਵਿਚ ਭਾਰਤੀ ਮਿਸ਼ਨਾਂ ਵਿਚ ਅਤੇ ਫਲਸਤੀਨੀ ਅਥਾਰਟੀ ਵਿਚ ਭਾਰਤ ਦੇ ਪ੍ਰਤੀਨਿਧੀ ਵਜੋਂ ਵੀ ਸੇਵਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8