ਚਿਦਾਂਬਰਮ ਦੇ ਨਾਲ ਆਈ ਪ੍ਰਿਯੰਕਾ, ਕਿਹਾ- ਸੱਚ ਬੋਲਦੇ ਹਨ, ਇਸ ਲਈ ਪਿੱਛੇ ਪਈ ਸਰਕਾਰ

Wednesday, Aug 21, 2019 - 10:31 AM (IST)

ਚਿਦਾਂਬਰਮ ਦੇ ਨਾਲ ਆਈ ਪ੍ਰਿਯੰਕਾ, ਕਿਹਾ- ਸੱਚ ਬੋਲਦੇ ਹਨ, ਇਸ ਲਈ ਪਿੱਛੇ ਪਈ ਸਰਕਾਰ

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਕੇਸ 'ਚ ਫਸੇ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੈ। ਅਜਿਹੇ 'ਚ ਕਾਂਗਰਸ ਪਾਰਟੀ ਉਨ੍ਹਾਂ ਦੇ ਸਮਰਥਨ 'ਚ ਖੁੱਲ੍ਹ ਕੇ ਖੜ੍ਹੀ ਹੋ ਗਈ ਹੈ। ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚਿਦਾਂਬਰਮ ਨੂੰ ਦੇਸ਼ ਦਾ ਸੇਵਕ ਅਤੇ ਸਨਮਾਨਤ ਸੰਸਦ ਮੈਂਬਰ ਦੱਸਦੇ ਹੋਏ ਕੇਂਦਰ ਸਰਕਾਰ 'ਤੇ ਜ਼ਬਰਦਸਤ ਹਮਲਾ ਬੋਲਿਆ। ਪ੍ਰਿਯੰਕਾ ਨੇ ਸਵੇਰੇ ਟਵੀਟ ਕਰ ਕੇ ਕਿਹਾ ਕਿ ਪਾਰਟੀ ਚਿਦਾਂਬਰਮ ਨਾਲ ਹਰ ਸਮਾਂ ਖੜ੍ਹੀ ਹੈ ਅਤੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਸੱਚਾਈ ਨਾਲ ਖੜ੍ਹੀ ਰਹੇਗੀ।

ਪ੍ਰਿਯੰਕਾ ਨੇ ਟਵੀਟ 'ਚ ਲਿਖਿਆ,''ਬਹੁਤ ਯੋਗ ਅਤੇ ਸਨਮਾਨਤ ਰਾਜ ਸਭਾ ਮੈਂਬਰ ਪੀ. ਚਿਦਾਂਬਰਮ ਜੀ ਨੇ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕੀਤੀ ਹੈ, ਜਿਨ੍ਹਾਂ 'ਚੋਂ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਰੂਪ 'ਚ ਕੀਤੀ ਗਈ ਉਨ੍ਹਾਂ ਦੀ ਸੇਵਾ ਵੀ ਸ਼ਾਮਲ ਹੈ। ਉਹ ਬੇਹਿੱਚਕ ਸੱਤਾ ਦੀ ਅਸਲੀਅਤ ਬਿਆਨ ਕਰਦੇ ਹਨ ਅਤੇ ਇਸ ਸਰਕਾਰ ਦੀਆਂ ਅਸਫ਼ਲਤਾਵਾਂ ਉਜਾਗਰ ਕਰਦੇ ਰਹਿੰਦੇ ਹਨ ਪਰ ਕਾਇਰ ਸੱਚਾਈ ਤੋਂ ਅਸਹਿਜ ਹੋ ਜਾਂਦੇ ਹਨ। ਇਸ ਲਈ ਸ਼ਰਮਨਾਕ ਤਰੀਕੇ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਅਸੀਂ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਸੱਚਾਈ ਲੜਕੀ ਲੜਦੇ ਰਹਾਂਗੇ, ਭਾਵੇਂ ਨਤੀਜੇ ਜੋ ਵੀ ਹੋਣ।''

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਆਈ.ਐੱਨ.ਐਕਸ. ਮੀਡੀਆ ਕੇਸ 'ਚ ਫਸੇ ਚਿਦਾਂਬਰਮ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਮੰਗਲਵਾਰ ਨੂੰ ਖਾਰਜ ਕਰ ਦਿੱਤੀ। ਚਿਦਾਂਬਰਮ ਨੇ ਗ੍ਰਿਫਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਪਰ ਉਸ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਮੰਗਲਵਾਰ ਸ਼ਾਮ ਸੀ.ਬੀ.ਆਈ. ਅਤੇ ਈ.ਡੀ. ਦੀਆਂ ਟੀਮਾਂ ਵਾਰੀ-ਵਾਰੀ ਨਾਲ ਉਨ੍ਹਾਂ ਦੇ ਘਰ 'ਤੇ ਪਹੁੰਚੀ ਪਰ ਚਿਦਾਂਬਰਮ ਹੱਥ ਨਹੀਂ ਆਏ। ਹੁਣ ਸਾਰਾ ਦਾਰੋਮਦਾਰ ਸੁਪਰੀਮ ਕੋਰਟ 'ਚ ਅੱਜ ਯਾਨੀ ਬੁੱਧਵਾਰ ਨੂੰ ਹੋਣ ਵਾਲੀ ਸੁਣਵਾਈ 'ਤੇ ਟਿਕਿਆ ਹੈ। ਜੇਕਰ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਮਨਜ਼ੂਰ ਨਹੀਂ ਕੀਤੀ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਤੈਅ ਹੈ।


author

DIsha

Content Editor

Related News