ਗ੍ਰਿਫਤਾਰ ਹੋ ਸਕਦੇ ਹਨ ਚਿਦਾਂਬਰਮ, INX ਕੇਸ ''ਚ ਪੇਸ਼ਗੀ ਜ਼ਮਾਨਤ ਅਰਜ਼ੀ ਖਾਰਜ

08/20/2019 4:18:33 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਤੋਂ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਵੱਡਾ ਝਟਕਾ ਲੱਗਾ ਹੈ। ਆਈ.ਐੱਨ.ਐਕਸ. ਮੀਡੀਆ ਕੇਸ 'ਚ ਹਾਈ ਕੋਰਟ ਨੇ ਚਿਦਾਂਬਰਮ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਕੋਰਟ ਤੋਂ ਸਾਬਕਾ ਵਿੱਤ ਮੰਤਰੀ ਨੇ 3 ਦਿਨ ਦੀ ਮੋਹਲਤ ਮੰਗੀ ਹੈ। ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਈ.ਡੀ. ਅਤੇ ਸੀ.ਬੀ.ਆਈ. ਜਲਦ ਹੀ ਚਿਦਾਂਬਰਮ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਪੀ. ਚਿਦਾਂਬਰਮ ਦੇ ਵਕੀਲ ਹੁਣ ਸੁਪਰੀਮ ਕੋਰਟ 'ਚ ਗੁਹਾਰ ਲਗਾਉਣਗੇ।

305 ਕਰੋੜ ਦੀ ਰਿਸ਼ਵਤ ਲੈਣ ਦਾ ਲੱਗਾ ਹੈ ਦੋਸ਼
ਚਿਦਾਂਬਰਮ 'ਤੇ ਆਈ.ਐੱਨ.ਐਕਸ. ਮੀਡੀਆ ਨੂੰ ਤੁਰੰਤ ਇਨਵੈਸਟਮੈਂਟ ਪ੍ਰੋਮੋਸ਼ਨ ਬੋਰਡ ਤੋਂ ਗੈਰ-ਕਾਨੂੰਨੀ ਰੂਪ ਨਾਲ ਮਨਜ਼ੂਰੀ ਦਿਵਾਉਣ ਲਈ 305 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ। ਇਸ ਕੇਸ 'ਚ ਹੁਣ ਤੱਕ ਚਿਦਾਂਬਰਮ ਨੂੰ ਕੋਰਟ ਤੋਂ ਕਰੀਬ 2 ਦਰਜਨ ਵਾਰ ਅੰਤਰਿਮ ਪ੍ਰੋਟੈਕਸ਼ਨ ਯਾਨੀ ਗ੍ਰਿਫਤਾਰੀ 'ਤੇ ਰੋਕ ਦੀ ਰਾਹਤ ਮਿਲੀ ਹੋਈ ਹੈ। ਇਹ ਮਾਮਲਾ 2007 ਦਾ ਹੈ, ਜਦੋਂ ਪੀ. ਚਿਦਾਂਬਰਮ ਵਿੱਤ ਮੰਤਰੀ ਦੇ ਅਹੁਦੇ 'ਤੇ ਸਨ।

ਈ.ਡੀ. ਚਿਦਾਂਬਰਮ ਦੇ ਬੇਟੇ ਕਾਰਤੀ ਨੂੰ ਕਰ ਚੁਕੀ ਹੈ ਗ੍ਰਿਫਤਾਰ
ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਨੂੰ ਤੁਰੰਤ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਤੋਂ ਗੈਰ-ਕਾਨੂੰਨੀ ਰੂਪ ਨਾਲ ਮਨਜ਼ੂਰੀ ਦਿਵਾਉਣ ਲਈ 305 ਕਰੋੜ ਰੁਪਏ ਦੀ ਰਿਸ਼ਵਤ ਲਈ। ਇਸ ਮਾਮਲੇ 'ਚ ਸੀ.ਬੀ.ਆਈ. ਅਤੇ ਈ.ਡੀ. ਪਹਿਲਾਂ ਹੀ ਚਿਦਾਂਬਰਮ ਦੇ ਬੇਟੇ ਕਾਰਤੀ ਨੂੰ ਗ੍ਰਿਫਤਾਰ ਕਰ ਚੁਕੀ ਹੈ। ਉਹ ਫਿਲਹਾਲ ਜ਼ਮਾਨਤ 'ਤੇ ਹੈ। ਇਸ ਮਾਮਲੇ 'ਚ ਅਹਿਮ ਮੋੜ ਉਦੋਂ ਆਇਆ, ਜਦੋਂ ਇੰਦਰਾਣੀ ਮੁਖਰਜੀ 4 ਜੁਲਾਈ ਨੂੰ ਸਰਕਾਰੀ ਗਵਾ ਬਣ ਗਈ।

ਮੁਖਰਜੀ ਨੇ ਕਾਰਤੀ ਚਿਦਾਂਬਰਮ ਨੂੰ ਦਿੱਤੇ 10 ਲੱਖ ਰੁਪਏ
2017 'ਚ ਸੀ.ਬੀ.ਆਈ. ਨੇ ਇਸ ਮਾਮਲੇ 'ਚ ਤੁਰੰਤ ਇਨਵੈਸਟਮੈਂਟ ਪ੍ਰੋਮੋਸ਼ਨ ਬੋਰਡ ਤੋਂ ਮਿਲੀ ਮਨਜ਼ੂਰੀ 'ਚ ਗੜਬੜੀ 'ਤੇ ਐੱਫ.ਆਈ.ਆਰ. ਦਰਜ ਕੀਤੀ, ਜਦੋਂ ਕਿ ਈ.ਡੀ. ਨੇ 2018 'ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ। ਇਸ ਮਾਮਲੇ 'ਚ ਆਈ.ਐੱਨ.ਐਕਸ. ਮੀਡੀਆ ਦੀ ਮਾਲਕਿਨ ਅਤੇ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਇਸ ਕੇਸ 'ਚ ਅਪਰੂਵਰ ਬਣਾਇਆ ਗਿਆ ਅਤੇ ਇਸੇ ਸਾਲ ਉਨ੍ਹਾਂ ਦਾ ਸਟੇਟਮੈਂਟ ਵੀ ਰਿਕਾਰਡ ਕੀਤਾ ਗਿਆ। ਸੀ.ਬੀ.ਆਈ. ਅਨੁਸਾਰ ਮੁਖਰਜੀ ਨੇ ਗਵਾਹੀ ਦਿੱਤੀ ਕਿ ਉਸ ਨੇ ਕਾਰਤੀ ਚਿਦਾਂਬਰਮ ਨੂੰ 10 ਲੱਖ ਰੁਪਏ ਦਿੱਤੇ।


DIsha

Content Editor

Related News