ਪੀ.ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ ਨੂੰ ਈ.ਡੀ. ਨੇ ਭੇਜਿਆ ਸੰਮਨ

Tuesday, May 01, 2018 - 04:48 PM (IST)

ਪੀ.ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ ਨੂੰ ਈ.ਡੀ. ਨੇ ਭੇਜਿਆ ਸੰਮਨ

ਨਵੀਂ ਦਿੱਲੀ — ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦਾਂਬਰਮ ਦੇ ਪਰਿਵਾਰ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ।  ਅਸਲ ਵਿਚ  ਈ.ਡੀ. ਨੇ ਪੀ ਚਿਦਾਂਬਰਮ ਦੀ ਪਤਨੀ ਨਲਿਨੀ ਨੂੰ ਨੋਟਿਸ ਭੇਜਿਆ ਹੈ। ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ ਨੂੰ ਈ.ਡੀ. ਨੇ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਨੋਟਿਸ ਭੇਜਿਆ ਹੈ ਅਤੇ 7 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸੁਪਰੀਮ ਕੋਰਟ ਦੀ ਐਡਵੋਕੇਟ ਹੈ ਨਲਿਨੀ
ਨਲਿਨੀ ਚਿਦਾਂਬਰਮ ਸੁਪਰੀਮ ਕੋਰਟ ਦੀ ਵਕੀਲ ਹੈ ਅਤੇ ਉਸ ਕੋਲੋਂ ਈ.ਡੀ. ਅਤੇ ਸੀ.ਬੀ.ਆਈ. ਪਹਿਲਾਂ ਵੀ ਪੁੱਛਗਿੱਛ ਕਰ ਚੁੱਕੀ ਹੈ। ਜਿਸ ਮਾਮਲੇ 'ਚ ਈ.ਡੀ. ਨੇ ਨਲਿਨੀ ਨੂੰ ਨੋਟਿਸ ਭੇਜਿਆ ਹੈ, ਉਹ ਸਾਰਦਾ ਗਰੁੱਪ ਦੁਆਰਾ ਅਦਾ ਕੀਤੀ ਕਾਨੂੰਨੀ ਫੀਸ ਨਾਲ ਸਬੰਧਤ ਹੈ।
ਪੀ.ਐੱਮ.ਐੱਲ.ਏ. ਦੇ ਤਹਿਤ ਨਾਲਿਨੀ ਚਿਦਾਂਬਰਮ ਦਾ ਬਿਆਨ 
ਏਜੰਸੀ ਨੇ ਇਹ ਦੱਸਿਆ ਸੀ ਕਿ ਅਸੀਂ ਸਾਰਦਾ ਕੇਸ ਮਾਮਲੇ ਵਿਚ ਪ੍ਰੀਵੈਂਸ਼ਨ ਆਫ ਮਨੀ ਲਾਂਡਿਰਿੰਗ ਐਕਟ ਦੇ ਤਹਿਤ ਨਾਲਿਨੀ ਚਿਦਾਂਬਰਮ ਦੇ ਬਿਆਨ ਨੂੰ ਰਿਕਾਰਡ ਕਰਨਾ ਚਾਹੁੰਦੇ ਹਾਂ। ਇਸ ਤੋਂ ਪਹਿਲੇ ਹਫ਼ਤੇ ਨਲਿਨੀ ਨੂੰ ਮਦਰਾਸ ਹਾਈਕੋਰਟ ਤੋਂ ਝਟਕਾ ਲੱਗਾ ਸੀ। ਅਸਲ ਵਿਚ ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿਚ ਨਲਿਨੀ ਨੇ ਬਤੌਰ ਗਵਾਹ ਈ.ਡੀ. ਸਾਹਮਣੇ  ਪੇਸ਼ ਨਾ ਹੋਣ ਦੀ ਅਪੀਲ ਦਾਇਰ ਕੀਤੀ ਸੀ।
 


Related News