ਹੈਦਰਾਬਾਦ ਦੀ ਜਨਤਾ ਤੈਅ ਕਰੇਗੀ ਉਨ੍ਹਾਂ ਨੂੰ ''''ਹੈਦਰ'''' ਚਾਹੀਦਾ ਜਾ ਨਹੀਂ: ਓਵੈਸੀ

12/07/2018 5:00:09 PM

ਨੈਸ਼ਨਲ ਡੈਸਕ-ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਐੱਮ. ਆਈ. ਐੱਮ. ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀ ਸ਼ੁੱਕਰਵਾਰ ਨੂੰ ਰਾਜਿੰਦਰ ਨਗਰ ਵਿਧਾਨਸਭਾ ਖੇਤਰ 'ਚ ਵੋਟ ਪਾਈ। ਇਸ ਦੌਰਾਨ ਉਨ੍ਹਾਂ ਨੇ ਸਾਰੀਆਂ ਸੀਟਾਂ 'ਤੇ ਕਾਮਯਾਬੀ ਦਾ ਭਰੋਸਾ ਜਤਾਇਆ।

ਸਾਰੀਆਂ ਸੀਟਾਂ 'ਤੇ ਜਿੱਤ ਦਾ ਭਰੋਸਾ-
ਓਵੈਸੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੇ ਦੌਰਾਨ ਕਿਹਾ ਹੈ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਹਰ ਸੀਟ 'ਤੇ ਕਾਮਯਾਬੀ ਹਾਸਿਲ ਕਰਾਂਗੇ। ਉਨ੍ਹਾਂ ਨੇ ਤੇਲੰਗਾਨਾ ਦੇ ਲੋਕਾਂ ਤੋਂ ਜ਼ਿਆਦਾ ਗਿਣਤੀ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਐੱਮ. ਆਈ. ਐੱਮ. ਨੇ 119 ਮੈਂਬਰੀ ਵਿਧਾਨ ਸਭਾ ਦੇ ਲਈ ਹੈਦਰਾਬਾਦ ਦੀਆਂ 8 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਹੋਰ ਸੀਟਾਂ 'ਤੇ ਐੱਮ. ਆਈ. ਐੱਮ. ਤੇਲੰਗਾਨਾ ਰਾਸ਼ਟਰ ਸਮਿਤੀ ਨੂੰ ਸਮਰੱਥਨ ਦੇ ਰਹੀ ਹੈ।

ਹੈਦਰਾਬਾਦ ਦੇ ਸੰਸਦ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਖਿਲਾਫ ਬਣੇ ਮਹਾਂ ਗਠਜੋੜ ਦਾ ਜਵਾਬ ਉੱਥੋ ਦੀ ਜਨਤਾ ਦੇਵੇਗੀ। ਜਨਤਾ ਅਤੇ ਭਗਵਾਨ ਉਨ੍ਹਾਂ ਦੇ ਨਾਲ ਹੈ ਅਤੇ ਉਹ ਚੁਣੌਤੀਆਂ ਤੋਂ ਪਰੇਸ਼ਾਨ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਹੈ ਕਿ ਹੈਦਰਾਬਾਦ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਸ਼ਹਿਰ ਦੇ ਨਾਂ 'ਚ 'ਹੈਦਰ' ਪਸੰਦ ਕਰਦੇ ਹਨ ਜਾਂ ਕਿਸੇ ਦੂਜੇ ਨਾਂ ਨੂੰ ਪਸੰਦ ਕਰਨਗੇ।

ਯੋਗੀ ਨੇ ਕੀਤਾ ਸੀ ਹੈਦਰਾਬਾਦ ਦਾ ਨਾਂ ਬਦਲਣ ਦਾ ਐਲਾਨ-
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਤੇਲੰਗਾਨਾ 'ਚ ਪ੍ਰਚਾਰ ਦੇ ਦੌਰਾਨ ਸ਼ਹਿਰਾਂ ਦਾ ਨਾਂ ਬਦਲਣ ਦੀ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸੂਬੇ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਹੈਦਰਾਬਾਦ ਦਾ ਨਾਂ ਬਦਲ ਕੇ 'ਭਾਗਯਨਗਰ' ਕਰ ਦਿੱਤਾ ਜਾਵੇਗਾ। ਕਰੀਮਨਗਰ ਦਾ ਨਾਂ 'ਕਰੀਪੁਰਮ' ਕਰਨ ਦਾ ਐਲਾਨ ਕੀਤਾ ਸੀ।


Iqbalkaur

Content Editor

Related News