ਜਾਮੀਆ ਤੇ AMU ਵਰਗੀਆਂ ਯੂਨੀਵਰਸਿਟੀਆਂ ’ਚ ਜ਼ਹਿਰ ਘੋਲ ਰਹੇ ਹਨ ਓਵੈਸੀ : ਗਿਰੀਰਾਜ

Tuesday, Feb 04, 2020 - 02:16 AM (IST)

ਜਾਮੀਆ ਤੇ AMU ਵਰਗੀਆਂ ਯੂਨੀਵਰਸਿਟੀਆਂ ’ਚ ਜ਼ਹਿਰ ਘੋਲ ਰਹੇ ਹਨ ਓਵੈਸੀ : ਗਿਰੀਰਾਜ

ਨਵੀਂ ਦਿੱਲੀ – ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਜਾਮੀਆ ਮਿਲੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਵਰਗੀਆਂ ਯੂੂਨੀਵਰਸਿਟੀਆਂ ’ਚ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਦੇਸ਼ ਵਿਰੁੱਧ ਜ਼ਹਿਰ ਘੋਲ ਰਹੇ ਹਨ। ਉਨ੍ਹਾਂ ਇਕ ਟਵੀਟ ਰਾਹੀਂ ਸੋਮਵਾਰ ਕਿਹਾ ਕਿ ਪਾਕਿਸਤਾਨ ਦਾ ਗਠਨ ਓਵੈਸੀ ਵਰਗੇ ਲੋਕਾਂ ਲਈ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਓਵੈਸੀ ਵਰਗੇ ਕੱਟੜਪੰਥੀ ਦੇਸ਼ਧ੍ਰੋਹੀਆਂ ਦੀ ਫੌਜ ਤਿਆਰ ਕਰ ਰਹੇ ਹਨ। ਓਵੈਸੀ ਅਤੇ ਉਨ੍ਹਾਂ ਵਰਗੇ ਹੋਰ ਸੰਵਿਧਾਨ ਵਿਰੋਧੀ ਲੋਕਾਂ ਨੂੰ ਰੋਕਣਾ ਹੋਵੇਗਾ। ਭਾਰਤੀ ਹੁਣ ਜਾਗ ਪਏ ਹਨ। ਉਨ੍ਹਾਂ ਟਵੀਟ ਦੇ ਨਾਲ ਹੀ ਓਵੈਸੀ ਦਾ ਇਕ ਵੀਡੀਓ ਵੀ ਟੈਗ ਕੀਤਾ ਹੈ, ਜਿਸ ਵਿਚ ਉਹ ਲੋਕ ਸਭਾ ਵਿਚ ਬੋਲ ਰਹੇ ਹਨ ਅਤੇ ਿਵਖਾਵਾ ਕਰ ਰਹੇ ਜਾਮੀਆ ਦੇ ਵਿਦਿਆਰਥੀਆਂ ਨੂੰ ਆਪਣੀ ਹਮਾਇਤ ਦੇ ਰਹੇ ਹਨ।


author

Inder Prajapati

Content Editor

Related News