ਓਵੈਸੀ ਨੇ ਬੰਗਲਾਦੇਸ਼ ’ਚ ਹਿੰਦੂਆਂ ਦੀ ਸੁਰੱਖਿਆ ਦਾ ਮੁੱਦਾ ਲੋਕ ਸਭਾ ’ਚ ਉਠਾਇਆ
Friday, Dec 13, 2024 - 07:35 PM (IST)
ਨਵੀਂ ਦਿੱਲੀ (ਏਜੰਸੀ)- ਹੈਦਰਾਬਾਦ ਤੋਂ ਲੋਕ ਸਭਾ ਦੇ ਮੈਂਬਰ ਅਸਦੁਦੀਨ ਓਵੈਸੀ ਨੇ ਬੰਗਲਾਦੇਸ਼ ’ਚ ਹਿੰਦੂਆਂ ਦੀ ਸੁਰੱਖਿਆ ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ ’ਚ ਉਠਾਇਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਓਵੈਸੀ ਨੂੰ ਕਿਹਾ ਕਿ ਉਹ ਇਹ ਮਾਮਲਾ ਯੂਨੁਸ ਸਰਕਾਰ ਕੋਲ ਕਾਰਵਾਈ ਲਈ ਉਠਾਉਣ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਬੰਗਲਾਦੇਸ਼ ’ਚ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ਨੂੰ ਲੈ ਕੇ ਭਾਰਤ ਚਿੰਤਤ ਹੈ। ਉਮੀਦ ਹੈ ਕਿ ਢਾਕਾ ਆਪਣੇ ਹਿੱਤਾਂ ’ਚ ਘੱਟਗਿਣਤੀਆਂ ਦੀ ਸੁਰੱਖਿਆ ਲਈ ਕਦਮ ਚੁੱਕੇਗਾ।
ਇਹ ਵੀ ਪੜ੍ਹੋ: ਸੀਰੀਆ 'ਚ ਵਿਗੜਦੀ ਸਥਿਤੀ ਵਿਚਕਾਰ ਸੁਰੱਖਿਅਤ ਕੱਢੇ ਗਏ 77 ਭਾਰਤੀ
ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਅੱਤਵਾਦ ਮੁਕਤ ਸਬੰਧ ਚਾਹੁੰਦਾ ਹੈ। ਇਸ ਮੰਤਵ ਲਈ ‘ਗੇਂਦ ਇਸਲਾਮਾਬਾਦ ਦੇ ਪਾਲੇ’ ’ਚ ਹੈ। ਓਵੈਸੀ ਨੇ ਪੁੱਛਿਆ ਕਿ ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂ ਭਾਈਚਾਰੇ ਦੀ ਸੁਰੱਖਿਆ ਲਈ ਭਾਰਤ ਸਰਕਾਰ ਕੀ ਕਦਮ ਚੁੱਕ ਰਹੀ ਹੈ? ਇਸ ’ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੀ ਸਥਿਤੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਘੱਟਗਿਣਤੀ ਲੋਕਾਂ ’ਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਬੰਗਲਾਦੇਸ਼ ਦੀ ਯੂਨੁਸ ਸਰਕਾਰ ਆਪਣੇ ਹਿੱਤਾਂ ’ਚ ਕਦਮ ਚੁੱਕੇਗੀ ਤੇ ਇਹ ਕਦਮ ਅਜਿਹੇ ਹੋਣਗੇ ਕਿ ਘੱਟਗਿਣਤੀਆਂ ਸੁਰੱਖਿਅਤ ਰਹਿ ਸਕਣ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀ ਸੁਰੱਖਿਆ ਫੋਰਸਾਂ ਦੇ ਜਵਾਨ ਡੇਪਸਾਂਗ ’ਚ ਗਸ਼ਤ ਵਾਲੀਆਂ ਸਭ ਥਾਵਾਂ ’ਤੇ ਪਹੁੰਚਣਗੇ । ਸੁਰੱਖਿਆ ਫੋਰਸਾਂ ਦੀ ਵਾਪਸੀ ਨੂੰ ਲੈ ਕੇ ਚੀਨ ਨਾਲ ਹੋਏ ਸਮਝੌਤੇ ਦਾ ਆਖਰੀ ਹਿੱਸਾ ਡੇਪਸਾਂਗ ਅਤੇ ਡੇਮਚੋਕ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਸਾਡੇ ਜਵਾਨ ਡੇਪਸਾਂਗ ਦੀਆਂ ਸਭ ਗਸ਼ਤ ਵਾਲੀਆਂ ਥਾਵਾਂ ਦਾ ਜਲਦੀ ਦੌਰਾ ਕਰਨਗੇ। ਉਹ ਪੂਰਬੀ ਸਰਹੱਦ ’ਤੇ ਵੀ ਜਾਣਗੇ ਜੋ ਇਤਿਹਾਸਕ ਤੌਰ ’ਤੇ ਸਾਡੀ ਗਸ਼ਤ ਵਾਲੀ ਸਰਹੱਦ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ 3 ਭਾਰਤੀ ਵਿਦਿਆਰਥੀਆਂ ਦਾ ਕਤਲ; ਭਾਰਤ ਨੇ ਪ੍ਰਗਟਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8