ਓਵੈਸੀ ਨੇ ਵਿਧਾਨ ਸਭਾ ਚੋਣਾਂ ''ਚ ਚੁੱਕਿਆ NRC-CAA ਦਾ ਮੁੱਦਾ, RJD-ਨੀਤੀਸ਼ ਨੂੰ ਘੇਰਾ

Monday, Oct 26, 2020 - 12:52 AM (IST)

ਨਵੀਂ ਦਿੱਲੀ : ਏ.ਆਈ.ਐੱਮ.ਆਈ.ਐੱਮ. ਪ੍ਰਮੁੱਖ ਅਤੇ ਲੋਕਸਭਾ ਮੈਂਬਰ ਅਸਦੁੱਦੀਨ ਓਵੈਸੀ ਨੇ ਐਤਵਾਰ ਨੂੰ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ‘ਸੀ.ਏ.ਏ. ਅਤੇ ‘ਐੱਨ.ਆਰ.ਸੀ. ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਪਾਰਟੀ ਜਦ(ਯੂ) ਅਤੇ ਮੁੱਖ ਵਿਰੋਧੀ ਦਲ ਰਾਜਦ 'ਤੇ ਹਮਲਾ ਕੀਤਾ। ਓਵੈਸੀ ਨੇ ਸੋਧੇ ਨਾਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਪੰਜੀ (ਐੱਨ.ਆਰ.ਸੀ.) ਨੂੰ ਲੈ ਕੇ ਜਦ(ਯੂ) ਅਤੇ ਰਾਜਦ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਮੁੱਦੇ 'ਤੇ ਜਿੱਥੇ ਰਾਜਦ ਆਪਣੀ ਜੁਬਾਨ ਬੰਦ ਰੱਖੇ ਹੋਏ ਹੈ ਉਥੇ ਹੀ ਨੀਤੀਸ਼ ਕੁਮਾਰ ਲੋਕਾਂ ਸਾਹਮਣੇ ਗਲਤ ਬਿਆਨਬਾਜੀ ਕਰ ਰਹੇ ਹਨ।

ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ ਸੀ.ਏ.ਏ. ਅਤੇ ਐੱਨ.ਆਰ.ਸੀ. ਸਿਰਫ ਮੁਸਲਮਾਨਾਂ ਅਤੇ ਦਲਿਤਾਂ ਲਈ ਸਮੱਸਿਆ ਨਹੀਂ ਹੈ, ਸਗੋਂ ਇਸ ਨਾਲ ਦੇਸ਼ ਦੀ 50 ਫ਼ੀਸਦੀ ਆਬਾਦੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਅਸਾਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ 20 ਲੱਖ ਲੋਕਾਂ ਨੇ ਐੱਨ.ਆਰ.ਸੀ. ਸੂਚੀ ਤੋਂ ਖੁਦ ਨੂੰ ਬਾਹਰ ਪਾਇਆ, ਜਿਸ 'ਚ ਮੁਸਲਮਾਨ ਸਿਰਫ ਪੰਜ ਲੱਖ ਹਨ ਜਦੋਂ ਕਿ 15 ਲੱਖ ਹਿੰਦੂ ਹਨ।

ਓਵੈਸੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਮੁੱਦਿਆਂ ਦੀ ਬਜਾਏ ਸਿੱਖਿਆ, ਰੁਜ਼ਗਾਰ ਅਤੇ ਸਿਹਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਭਾ ਨੂੰ ਸੰਬੋਧਿਤ ਕਰਦੇ ਹੋਏ ਰਾਲੋਸਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਅਤੇ ਜਦਿਊ ਦੇ ਰਾਸ਼ਟਰੀ ਪ੍ਰਧਾਨ ਨੀਤੀਸ਼ ਕੁਮਾਰ, ਦੋਨਾਂ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਇਨ੍ਹਾਂ ਦੋਨਾਂ ਨੇਤਾਵਾਂ ਨੇ ਕੁਲ 30 ਸਾਲਾਂ ਦੇ ਆਪਣੇ ਸ਼ਾਸਨ 'ਚ ਬਿਹਾਰ ਨੂੰ ਪਿੱਛੇ ਧੱਕਣ ਦਾ ਕੰਮ ਕੀਤਾ।


Inder Prajapati

Content Editor

Related News