ਓਵੈਸੀ ਹਿੰਦੁਸਤਾਨ ਤੇ ਅਮਾਨਤੁੱਲਾ ਦਿੱਲੀ ਦੇ ਜਿੰਨਾ : ਸੰਬਿਤ ਪਾਤਰਾ

12/16/2019 7:03:14 PM

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਨੇ ਦੇਸ਼ 'ਚ ਨਾਗਰਿਕਤਾ ਕਾਨੂੰਨ ਖਿਲਾਫ ਹੋ ਰਹੇ ਹਿੰਸਕ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ ਨੇ ਕਿਹਾ ਕਿ ਵਿਰੋਧੀ ਹਿੰਦੂ ਮੁਸਲਮਾਨ ਦੇ ਮੁੱਦੇ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਬਿਤ ਪਾਤਰਾ ਨੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ ਪ੍ਰਮੁੱਖ ਅਸਦੁਦੀਨ ਓਵੈਸੀ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ 'ਤੇ ਵੱਡਾ ਨਿਸ਼ਾਨਾ ਵਿੰਨ੍ਹਿਆ ਹੈ।
ਸੰਬਿਤ ਪਾਤਰਾ ਨੇ ਕਿਹਾ ਕਿ ਅਸਦੁਦੀਨ ਓਵੈਸੀ ਨੇ ਅੱਜ ਕੱਲ ਹਰ ਵਿਸ਼ੇ 'ਤੇ ਹਿੰਦੂ-ਮੁਸਲਮਾਨ ਕਰਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਸਦੁਦੀਨ ਓਵੈਸੀ ਜੇਕਰ ਹਿੰਦੁਸਤਾਨ ਦੇ ਜਿੰਨਾ ਹਨ ਤਾਂ ਅਮਾਨਤੁੱਲਾ ਦਿੱਲੀ ਦੇ ਜਿੰਨਾ ਹਨ। ਇਸ ਦੇ ਨਾਲ ਹੀ ਸੰਬਿਤ ਪਾਤਰਾ ਨੇ ਕਿਹਾ ਕਿ ਨਾਗਰਿਕ ਸੋਧ ਐਕਟ ਅਧਿਕਾਰ ਖੋਹਣ ਦਾ ਨਹੀਂ ਸਗੋਂ ਅਧਿਕਾਰ ਦੇਣ ਦਾ ਕਾਨੂੰਨ ਹੈ। ਉਸ 'ਚ ਜਿਸ ਤਰ੍ਹਾਂ ਸ਼ਾਂਤੀ ਅਤੇ ਚੈਨ ਖੋਹਣ ਦਾ ਕੰਮ ਕਾਂਗਰਸ, ਆਮ ਆਦਮੀ ਪਾਰਟੀ ਅਤੇ ਟੀ.ਐਮ.ਸੀ. ਕਰ ਰਹੀ ਹੈ ਉਹ ਨਿੰਦਣਯੋਗ ਹੈ।


Inder Prajapati

Content Editor

Related News