ਪੀ.ਐੱਮ. ਦੀ ''ਦੀਵਾ ਅਪੀਲ'' ''ਤੇ ਓਵੈਸੀ ਦਾ ਹਮਲਾ, PMO ਤੋਂ ਪੁੱਛਿਆ- ''ਲਾਈਟ ਕਿਥੇ ਹੈ''

04/03/2020 8:09:06 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਐਤਵਾਰ 5 ਅਪ੍ਰੈਲ ਨੂੰ ਰਾਤ 9 ਵਜੇ ਘਰ ਦੀ ਬਾਲਕੋਨੀ 'ਚ ਦੀਵਾ ਜਲਾਓ। ਪੀ.ਐੱਮ. ਦੀ ਇਸ ਅਪੀਲ 'ਤੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਰਿਸਪਾਂਸ ਆ ਰਹੇ ਹਨ। ਇਕ ਪਾਸੇ ਜਿਥੇ ਕਈ ਲੋਕ ਇਸ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਉਥੇ ਹੀ ਕਈ ਲੋਕ ਇਸ 'ਤੇ ਸਵਾਲ ਵੀ ਚੁੱਕ ਰਹੇ ਹਨ। ਇਸੇ ਕ੍ਰਮ 'ਚ ਏ.ਆਈ.ਐਮ.ਆਈ.ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਨੇ ਵੀ ਸਿਲਸਿਲੇਵਾਰ ਕਈ ਟਵੀਟ ਕੀਤੇ ਹਨ।

ਅਸਦੂਦੀਨ ਓਵੈਸੀ ਨੇ ਟਵੀਟ 'ਤੇ ਲਿਖਿਆ ਹੈ ਕਿ ਇਹ ਦੇਸ਼ ਇਵੈਂਟ ਮੈਨੇਜਮੈਂਟ ਕੰਪਨੀ ਨਹੀਂ ਹੈ। ਭਾਰਤ ਦੇ ਲੋਕ ਇਨਸਾਨ ਹਨ ਜਿਨ੍ਹਾਂ ਦੇ ਸੁਪਨੇ ਅਤੇ ਉਮੀਦਾਂ ਵੀ ਹਨ। 9 ਮਿੰਟ ਦੀ ਨੌਟੰਕੀ 'ਚ ਸਾਡੀ ਜਿੰਦਗੀ ਨੂੰ ਘੱਟ ਨਾ ਕਰੋ। ਇਸ ਦੇ ਨਾਲ ਹੀ ਓਵੈਸੀ ਨੇ ਪੀ.ਐੱਮ.ਓ. ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸੂਬੇ ਨੂੰ ਸਹਾਇਤਾ ਮਿਲੇਗੀ ਅਤੇ ਗਰੀਬਾਂ ਨੂੰ ਕੀ ਰਾਹਤ ਮਿਲੇਗੀ ਪਰ ਇਸ ਦੀ ਬਜਾਏ ਸਾਨੂੰ ਨਵਾਂ ਡਰਾਮਾ ਮਿਲਿਆ।
 

This country is not an event management company. The people of India are humans who too have dreams & hopes. Don’t reduce our lives to gimmicks of 9 mins, @PMOIndia. We wanted to know what aid states will get & what relief the poor will receive

Instead we got some new drama[1/n]

— Asaduddin Owaisi (@asadowaisi) April 3, 2020

ਓਵੈਸੀ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ ਹੈ ਕਿ ਇਹ ਟਿਊਬ ਲਾਈਟ ਆਇਡੀਆ ਸੱਚ-ਮੁੱਚ ਯੂਨੀਕ ਸੀ। ਪੂਰੇ ਭਾਰਤ 'ਚ ਲੱਖਾਂ ਭੁੱਖੇ, ਗਰੀਬ ਅਤੇ ਬੇਘਰ ਲੋਕ ਪ੍ਰਵਾਸੀਆਂ ਦੇ ਰੂਪ 'ਚ ਆਪਣੇ ਘਰਾਂ ਲਈ ਜਾ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ, ਲਾਈਟ ਕਿਥੇ ਹੈ। ਓਵੈਸੀ ਨੇ ਅੱਗੇ ਪੀ.ਐੱਮ.ਓ. ਨੂੰ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਤੁਸੀਂ ਸਿਰਫ ਪਾਜ਼ੀਟਿਵ ਵਾਇਬਸ ਚਾਹੁੰਦੇ ਹੋ ਅਤੇ ਕੁਝ ਮੁੱਦਿਆਂ ਨੂੰ ਚੁੱਕਣਾ ਨਹੀਂ ਚਾਹੁੰਦੇ, ਪਰ ਲਾਈਟ ਕਿਥੇ ਹੈ?
 

This tube-light idea was truly unique. As lakhs of hungry, poor & homeless migrants across India WALK to their homes, I've to ask: where is the light @PMOIndia?

I know you only want #positivevibes & don’t want us to raise some issues but WHERE is the light? [2/n]

— Asaduddin Owaisi (@asadowaisi) April 3, 2020

ਆਪਣੇ ਤੀਜੇ ਟਵੀਟ 'ਚ ਓਵੈਸੀ ਨੇ ਲਿਖਿਆ ਹੈ ਕਿ ਸੁਪਰੀਮ ਕੋਰਟ 'ਚ ਤੁਹਾਡੇ ਵਕੀਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਵਾਸੀਆਂ 'ਚੋਂ ਇਕ ਤਿਹਾਈ ਸ਼ਾਇਦ ਵਾਇਰਸ ਲੈ ਜਾ ਰਹੇ ਹੋਣ ਜਦਕਿ ਤੁਹਾਨੂੰ ਸਿਹਤ ਮੰਤਰਾਲਾ ਕਹਿੰਦਾ ਹੈ ਕਿ ਭਾਰਤ 'ਚ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੋਈ ਪ੍ਰਮਾਣ ਨਹੀਂ ਹੈ। ਲਾਈਟ ਕਿਥੇ ਹੈ, ਪੀ.ਐੱਮ.ਓ.?
 

Your lawyers in SC say that 1/3rd of these migrants maybe carrying the infection while your Health Ministry says there is no proof of community transmission in India

Where is the light, @PMOIndia? [3/n]https://t.co/qOpfLLLcV5

— Asaduddin Owaisi (@asadowaisi) April 3, 2020

ਆਪਣੇ ਚੌਥੇ ਟਵੀਟ 'ਚ ਏ.ਆਈ.ਐੱਮ.ਆਈ.ਐੱਮ. ਮੁਖੀ ਨੇ ਲਿਖਿਆ ਹੈ ਕਿ ਇਕ ਯੋਜਨਾਬੱਧ ਲਾਕਡਾਊਨ ਦਾ ਮਤਲਬ ਗਰੀਬਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰੇਸ਼ਾਨੀ ਸਹਿਣਾ ਹੈ। ਤੁਸੀਂ ਉਨ੍ਹਾਂ ਨੂੰ ਅਮੀਰਾਂ ਦੇ ਦਾਨ ਅਤੇ ਸੂਬਿਆਂ ਦੀ ਸੀਮਤ ਆਰਥਿਕ ਸਮਰੱਥਾਵਾਂ ਦੇ ਸਹਾਰੇ ਛੱਡ ਦਿੱਤਾ ਹੈ। ਜਦੋਂ ਸੀ.ਐੱਮ. ਤੁਹਾਡੇ ਤੋਂ ਵਿੱਤੀ ਰਾਹਤ ਮੰਗਦੇ ਹਨ ਤਾਂ ਤੁਸੀਂ ਉਨ੍ਹਾਂ ਤੋਂ ਆਪਣੀ ਲਾਈਟ ਬੰਦ ਕਰਨ ਨੂੰ ਕਹਿੰਦੇ ਹੋ?
 

An unplanned lockdown has meant more & more suffering to the poorest. You have left them to the charity of rich & the limited economic abilities of states. When CMs ask you for financial relief, you ask them to switch off their lights?

[4/n] pic.twitter.com/EQ2XImcdq5

— Asaduddin Owaisi (@asadowaisi) April 3, 2020

ਆਪਣੇ ਪੰਜਵੇਂ ਟਵੀਟ 'ਚ ਲਿਖਿਆ ਹੈ ਕਿ ਬੈਂਕਿੰਗ ਖੇਤਰ ਬਾਰੇ ਪੀ.ਐੱਮ.ਓ. ਦਾ ਕੀ ਕਹਿਣਾ ਹੈ? ਸਾਡੀ ਵਧਦੀ ਐੱਨ.ਪੀ.ਏ. ਸਮੱਸ਼ਿਆ ਦੂਰ ਨਹੀਂ ਹੋ ਰਹੀ ਹੈ। ਤੁਹਾਡੀ ਕੋਰੋਨਾ ਆਫਤ ਆਰਥਿਕ ਆਫਤ ਹੁਣ ਇਕ ਵਿੱਤੀ ਆਫਤ ਬਣ ਜਾਵੇਗੀ। ਸਾਡੀ ਬਚਤ ਦਾ ਕੀ ਹੋਵੇਗਾ? ਬੈਂਕਾਂ ਦਾ ਕੀ ਹੋਵੇਗਾ?
 

SHED SOME LIGHT on what your lakhs, crores of “relief” will mean for 90% of India’s workers who work in the unorganised sector will go without ANY TARGETED RELIEF. https://t.co/Yg43h97c5n [6/6]

— Asaduddin Owaisi (@asadowaisi) April 3, 2020

ਆਪਣੇ ਛੇਵੇਂ ਟਵੀਟ 'ਚ ਓਵੈਸੀ ਨੇ ਲਿਖਿਆ ਹੈ ਕਿ ਤੁਸੀਂ ਲੱਖਾਂ ਕਰੋੜਾਂ ਦੇ 'ਰਾਹਤ' 'ਤੇ ਕੁਝ ਲਾਈਟ ਪਾਓ। ਇਸ ਨਾਲ ਭਾਰਤ ਦੇ 90 ਫੀਸਦੀ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ ਜੋ ਅਸੰਗਠਿਤ ਖੇਤਰ 'ਚ ਕੰਮ ਕਰਦੇ ਹਨ।

 


Inder Prajapati

Content Editor

Related News