ਓਵੈਸੀ ਦਾ ਦੋਸ਼-ਆਰ.ਐਸ.ਐਸ. ਦੇਸ਼ ''ਚ ਪੈਦਾ ਕਰ ਰਿਹਾ ਖੌਫ
Sunday, Apr 08, 2018 - 12:40 PM (IST)

ਨੈਸ਼ਨਲ ਡੈਸਕ—ਆਲ ਇੰਡੀਆ ਮਜਲਿਸ ਏ ਇਟਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਅਤੇ ਆਰ.ਐਸ.ਐਸ. 'ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਨੇ ਨਾਂ ਲਏ ਬਗੈਰ ਕਿਹਾ ਕਿ ਦੇਸ਼ 'ਚ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਹੈਦਰਾਬਾਦ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਓਵੈਸੀ ਨੇ ਕਿਹਾ ਕਿ ਇਸ ਮਾਹੌਲ ਨੂੰ ਪੈਦਾ ਕਰਨ 'ਚ ਉਨ੍ਹਾਂ ਲੋਕਾਂ ਦਾ ਹੱਥ ਹੈ, ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਇਨ੍ਹਾਂ ਲੋਕਾਂ ਨੇ ਹਿੰਦੁਸਤਾਨ ਦੀ ਆਜ਼ਾਦੀ 'ਚ ਹਿੱਸਾ ਨਹੀਂ ਲਿਆ ਸਗੋਂ ਅੰਗਰੇਜ਼ਾ ਦਾ ਸਾਥ ਦਿੱਤਾ ਸੀ।
ਮੁਸਲਿਮਾਂ ਦੇ ਨਾਲ ਬੇਇਨਸਾਫੀ ਕਰ ਰਹੇ ਪ੍ਰਧਾਨ ਮੰਤਰੀ ਮੋਦੀ
ਐਮ.ਆਈ.ਐਮ. ਪ੍ਰਧਾਨ ਨੇ ਇਸ ਤੋਂ ਪਹਿਲਾਂ ਕੇਂਦਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ 'ਤੇ ਮੁਸਲਿਮਾਂ ਦਾ ਕੇਵਲ ਵੋਟ ਬੈਂਕ ਦੇ ਰੂਪ 'ਚ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਮੁਸਲਿਮਾਂ ਦੇ ਨਾਲ ਬੇਇਨਸਾਫੀ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਸਹਿਮਤੀ ਦੀ ਰਾਜਨੀਤੀ 'ਚ ਭਰੋਸਾ ਨਹੀਂ ਰੱਖਦੇ, ਉਹ ਨਹੀਂ ਚਾਹੁੰਦੇ ਕਿ ਮੁਸਲਿਮ ਮੁੱਖ ਧਾਰਾ 'ਚ ਆਉਣ।
ਕਾਂਗਰਸ ਦਾ ਸਮਰਥਨ ਕਰ ਚੁੱਕੇ ਹਨ ਓਵੈਸੀ
ਪਿਛਲੇ ਮਹੀਨੇ ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਵ ਦੇ ਬਿਆਨ 'ਤੇ ਸੁਆਗਤ ਕਰਦੇ ਹੋਏ ਕਿਹਾ ਸੀ ਕਿ ਤੀਜਾ ਮੋਰਚਾ ਭਾਜਪਾ ਦੀ ਚੋਣ ਹੋ ਸਕਦੀ ਹੈ। ਕਾਂਗਰਸ ਦੇਸ਼ 'ਚ ਉਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਨੇ ਮੰਨਿਆ ਕਿ ਕੇਂਦਰ 'ਚ ਅਗਲੀ ਸਰਕਾਰ ਦੇ ਗਠਨ 'ਚ ਖੇਤਰੀ ਪਾਰਟੀਆਂ ਮੁੱਖ ਭੂਮਿਕਾ ਨਿਭਾਏਗੀ। ਓਵੈਸੀ ਨੇ ਕਿਹਾ ਸੀ ਕਿ ਦੇਸ਼ ਖੇਤਰੀ ਪਾਰਟੀਆਂ ਅਤੇ ਭਾਜਪਾ ਅਤੇ ਕਾਂਗਰਸ ਦੇ ਲਈ ਚੋਣ ਪੇਸ਼ ਕਰ ਰਹੀਆਂ ਪਾਰਟੀਆਂ ਦੇ ਵੱਲ ਰਵੱਈਆ ਕਰ ਰਹੀ ਹੈ।