ਪ੍ਰਵਾਸੀ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, ਵਿਦੇਸ਼ ਤੋਂ ਪੈਸਾ ਭੇਜਣਾ ਹੋਵੇਗਾ ਹੋਰ ਆਸਾਨ

Thursday, Jul 17, 2025 - 01:09 PM (IST)

ਪ੍ਰਵਾਸੀ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, ਵਿਦੇਸ਼ ਤੋਂ ਪੈਸਾ ਭੇਜਣਾ ਹੋਵੇਗਾ ਹੋਰ ਆਸਾਨ

ਮੁੰਬਈ - ਪ੍ਰਵਾਸੀ ਭਾਰਤੀਆਂ ਲਈ ਸਿੰਗਾਪੁਰ ਤੋਂ ਪੈਸਾ ਭੇਜਣਾ ਹੁਣ ਹੋਰ ਆਸਾਨ ਹੋ ਜਾਵੇਗਾ। ਰਾਸ਼ਟਰੀ ਭੁਗਤਾਨ ਨਿਗਮ ਲਿਮਟਿਡ (ਐੱਨ. ਪੀ. ਸੀ. ਆਈ.) ਦੀ ਅੰਤਰਰਾਸ਼ਟਰੀ ਬ੍ਰਾਂਚ ਨੇ ਰੈਮੀਟੈਂਸ ਨੈੱਟਵਰਕ ‘ਯੂ. ਪੀ. ਆਈ.- ਪੇਨਾਓ’ ਨਾਲ 13 ਹੋਰ ਬੈਂਕਾਂ ਨੂੰ ਜੋੜਿਆ ਹੈ।

ਇਹ ਵੀ ਪੜ੍ਹੋ :    RBI ਨੇ 10 ਰੁਪਏ ਦੇ ਸਿੱਕੇ 'ਤੇ ਦਿੱਤਾ ਅੰਤਿਮ ਫੈਸਲਾ , ਜਾਰੀ ਕੀਤਾ ਸਪੈਸ਼ਲ ਨੋਟੀਫਿਕੇਸ਼ਨ

ਏ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਨੇ ਦੱਸਿਆ ਕਿ ਨਵੇਂ ਬੈਂਕਾਂ ਰਾਹੀਂ ਸਰਹੱਦ ਪਾਰ ਭੁਗਤਾਨ 17 ਜੁਲਾਈ ਤੋਂ ਪ੍ਰਭਾਵੀ ਹੋ ਜਾਵੇਗਾ। ਸਿੰਗਾਪੁਰ ਤੋਂ ਭਾਰਤ ਅਤੇ ਭਾਰਤ ਤੋਂ ਸਿੰਗਾਪੁਰ ਪੈਸਾ ਭੇਜਣ ਲਈ ਹੁਣ ਲੋਕਾਂ ਕੋਲ ਜ਼ਿਆਦਾ ਬਦਲ ਹੋਣਗੇ।

ਇਹ ਵੀ ਪੜ੍ਹੋ :     Aadhaar card ਦੀ ਗੰਭੀਰ ਲਾਪਰਵਾਹੀ ਦਾ ਪਰਦਾਫਾਸ਼;  RTI 'ਚ ਹੋਏ ਕਈ ਹੈਰਾਨ ਕਰਨ ਵਾਲੇ ਖੁਲਾਸੇ

ਜਿਨ੍ਹਾਂ ਬੈਂਕਾਂ ਨੂੰ ਰੈਮੀਟੈਂਸ ਨੈੱਟਵਰਕ ਨਾਲ ਜੋੜਿਆ ਗਿਆ ਹੈ, ਉਨ੍ਹਾਂ ’ਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਕੇਨਰਾ ਬੈਂਕ, ਫੈੱਡਰਲ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਆਈ. ਡੀ. ਐੱਫ. ਸੀ. ਫਰਸਟ ਬੈਂਕ, ਇੰਡਸਇੰਡ ਬੈਂਕ, ਕਰੂਰ ਵੈਸ਼ਯ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਊਥ ਇੰਡੀਅਨ ਬੈਂਕ ਅਤੇ ਯੂਕੋ ਬੈਂਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 6 ਬੈਂਕ-ਐਕਸਿਸ ਬੈਂਕ, ਡੀ. ਬੀ. ਐੱਸ. ਬੈਂਕ ਇੰਡੀਆ, ਆਈ. ਸੀ. ਆਈ. ਸੀ. ਆਈ. ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ ਬੈਂਕ ਪਹਿਲਾਂ ਤੋਂ ‘ਯੂ. ਪੀ. ਆਈ.-ਪੇਨਾਓ ਨਾਲ ਜੁੜੇ ਹਨ।

ਇਹ ਵੀ ਪੜ੍ਹੋ :     ਰਿਕਾਰਡ ਤੋੜਣਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਦਸੰਬਰ ਮਹੀਨੇ ਕਿੱਥੇ ਪਹੁੰਚਣਗੇ ਭਾਅ

ਇਹ ਵੀ ਪੜ੍ਹੋ :     ਰੇਲਵੇ ਵਿਭਾਗ ਹਰ ਯਾਤਰੀ ਦੀ ਕਰੇਗਾ ਨਿਗਰਾਨੀ, ਟਿਕਟ ਬੁਕਿੰਗ ਦੇ ਨਿਯਮਾਂ 'ਚ ਵੀ ਹੋਇਆ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News