ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ ਵਾਪਰਿਆ ਭਿਆਨਕ ਹਾਦਸਾ
Thursday, Jul 30, 2026 - 05:05 PM (IST)
ਮਿਰਜ਼ਾਪੁਰ (ਏਜੰਸੀ)- ਮਿਰਜ਼ਾਪੁਰ ਦੇ ਵਿੰਧਿਆਚਲ ਪੁਲਸ ਸਟੇਸ਼ਨ ਖੇਤਰ ਦੇ ਗੈਪੁਰਾ ਨੇੜੇ ਵੀਰਵਾਰ ਤੜਕੇ ਸੀਮਿੰਟ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਅਚਾਨਕ ਇੱਕ ਘਰ ਵਿੱਚ ਜਾ ਵੜਿਆ, ਜਿਸ ਨਾਲ ਘਰ ਅੰਦਰ ਸੌਂ ਰਹੇ ਪਿਓ-ਪੁੱਤ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 'ਮੈਂ ਪੈਰ ਧੋ ਕੇ ਪਾਣੀ ਪੀਣ ਨੂੰ ਤਿਆਰ'; ਮਸ਼ਹੂਰ ਅਦਾਕਾਰ ਨੇ ਭਗਵਾਨ ਨਾਲ ਕੀਤੀ PM ਮੋਦੀ ਦੀ ਤੁਲਨਾ
ਵਧੀਕ ਪੁਲਸ ਸੁਪਰਡੈਂਟ (ਸ਼ਹਿਰ) ਨਿਤੇਸ਼ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ, ਵਿੰਧਿਆਚਲ ਪੁਲਸ ਸਟੇਸ਼ਨ ਦੀ ਗੈਪੁਰਾ ਪੁਲਸ ਚੌਕੀ ਅਧੀਨ ਕਾਲਨਾ ਗਹਰਵਾਰ ਨੇੜੇ ਪ੍ਰਯਾਗਰਾਜ ਤੋਂ ਆ ਰਿਹਾ ਇੱਕ ਸੀਮਿੰਟ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਇਕ ਘਰ ਵਿਚ ਵੜ ਗਿਆ। ਉਸ ਸਮੇਂ ਘਰ ਅੰਦਰ ਮੰਜੇ 'ਤੇ ਸੌਂ ਰਹੇ ਸ਼ਿਵ ਪ੍ਰਸਾਦ ਗੁਪਤਾ (45) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਉਸਦਾ ਪੁੱਤਰ ਰੋਹਿਤ (13) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਸੂਚਨਾ ਮਿਲਣ 'ਤੇ ਵਿੰਧਿਆਚਲ ਪੁਲਸ ਸਟੇਸ਼ਨ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਬੱਚੇ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ, ਡਬਲਿਨ 'ਚ ਲਏ ਆਖਰੀ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
