ਸਾਡਾ ਮਕਸਦ ਅੱਤਵਾਦੀ ਨੂੰ ਮਾਰਨਾ ਨਹੀਂ, ਮੁੱਖ ਧਾਰਾ ਨਾਲ ਜੋੜਨਾ ਹੈ : ਮਲਿਕ

01/16/2019 11:34:33 PM

ਜੰਮੂ– ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਨੌਜਵਾਨਾਂ ਨੂੰ ‘ਹਿੰਸਾ ਦੇ ਚੱਕਰ’ ਵਿਚੋਂ ਨਿਕਲਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡਾ ਮਕਸਦ ਕਿਸੇ ਵੀ ਅੱਤਵਾਦੀ ਨੂੰ ਮਾਰਨਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਫਿਰ ਤੋਂ ਜੋੜਨਾ ਹੈ। ਮਲਿਕ ਨੇ ਲੋਕਾਂ ਦੇ ਮੁਕਾਬਲੇ ਵਾਲੀ ਥਾਂ ’ਤੇ ਇਕੱਠੇ ਹੋਣ ਦੇ ਵਿਰੁੱਧ ਚੌਕਸ ਕਰਦੇ ਹੋਏ ਇਹ ਵੀ ਕਿਹਾ ਕਿ ਜੇਕਰ ਗੋਲੀ ਚਲਾਉਗੇ ਤਾਂ ਗੋਲੀ ਚੱਲੇਗੀ। ਕੋਈ ਗੁਲਦਸਤਾ ਤਾਂ ਮਿਲੇਗਾ ਨਹੀਂ।

ਰਾਜਪਾਲ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਜੁੜਨ ਦਾ ਸਾਲ ਹੋਵੇਗਾ, ਖਾਸ ਤੌਰ ’ਤੇ ਕਸ਼ਮੀਰ ਦੇ ਨੌਜਵਾਨਾਂ ਨਾਲ ਜੁੜਨ ਦਾ। ਸੂਬੇ ਦੇ ਰਾਜਪਾਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਲਈ ਰਾਜ ਭਵਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।


Inder Prajapati

Content Editor

Related News