ਸਾਡੇ ਜਵਾਨ ‘ਮਾਂ ਭਾਰਤੀ’ ਦੇ ‘ਸੁਰੱਖਿਆ ਕਵਚ’ ਹਨ : ਨਰਿੰਦਰ ਮੋਦੀ

Friday, Nov 05, 2021 - 12:55 PM (IST)

ਸਾਡੇ ਜਵਾਨ ‘ਮਾਂ ਭਾਰਤੀ’ ਦੇ ‘ਸੁਰੱਖਿਆ ਕਵਚ’ ਹਨ : ਨਰਿੰਦਰ ਮੋਦੀ

ਨੌਸ਼ਹਿਰਾ- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਮਨਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਫ਼ੌਜ ਦੇ ਜਵਾਨਾਂ ਦਰਮਿਆਨ ਪਹੁੰਚੇ। ਪੀ.ਐੱਮ. ਮੋਦੀ ਨੇ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਦੀਵਿਆਂ ਦੇ ਉਤਸਵ ਮੌਕੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ’ਚ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸਾਡੇ ਫ਼ੌਜੀ ‘ਮਾਂ ਭਾਰਤੀ’ ਦੇ ‘ਸੁਰੱਖਿਆ ਕਵਚ’ ਹਨ। ਪੀ.ਐੱਮ. ਮੋਦੀ ਨੇ ਜਵਾਨਾਂ ਨੂੰ ਕਿਹਾ ਕਿ ਸਰਜੀਕਲ ਸਟਰਾਈਕ ’ਚ ਇੱਥੇ ਹੀ ਬ੍ਰਿਗੇਡ ਨੇ ਜੋ ਭੂਮਿਕਾ ਨਿਭਾਈ ਸੀ, ਉਹ ਦੇਸ਼ ਦੇ ਹਰ ਨਾਗਰਿਕ ਨੂੰ ਮਾਣ ਨਾਲ ਭਰ ਦਿੰਦੀ ਹੈ।

ਦੀਵਾਲੀ ਦੇ ਦਿਨ ਨੌਸ਼ਹਿਰਾ ’ਚ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੇ ਜਵਾਨ ‘ਮਾਂ ਭਾਰਤੀ’ ਦੇ ‘ਸੁਰੱਖਿਆ ਕਵਚ’ ਹਨ। ਤੁਹਾਡੇ ਕਾਰਨ ਹੀ ਸਾਡੇ ਦੇ ਲੋਕ ਚੈਨ ਦੀ ਨੀਂਦ ਸੌਂ ਪਾਉਂਦੇ ਹਨ ਅਤੇ ਤਿਉਹਾਰਾਂ ’ਚ ਖ਼ੁਸ਼ੀ ਰਹਿੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਹਰ ਦੀਵਾਲੀ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਫ਼ੌਜੀਆਂ ਨਾਲ ਬਿਤਾਈ ਹੈ। ਅੱਜ ਮੈਂ ਆਪਣੇ ਨਾਲ ਇੱਥੇ ਆਪਣੇ ਫ਼ੌਜੀਆਂ ਲਈ ਕਰੋੜਾਂ ਭਾਰਤੀਆਂ ਦਾ ਆਸ਼ੀਰਵਾਦ ਲੈ ਕੇ ਆਇਆ ਹਾਂ। ਇਸ ਦੌਰਾਨ ਪੀ.ਐੱਮ. ਮੋਦੀ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਇਸ ਤੋਂ ਬਾਅਦ ਉਨ੍ਹਾਂ ਨਾਲ ਮੌਜੂਦ ਜਵਾਨਾਂ ਨੇ ਵੀ ਜੋਸ਼ ਨਾਲ ਭਰੇ ਹੋ ਕੇ ਭਾਰਤ ਮਾਤਾ ਦੀ ਜੈ ਨਾਅਰੇ ਲਗਾਏ। ਮੋਦੀ ਨੇ ਜਵਾਨਾਂ ਨਾਲ ਫ਼ੋਟੋ ਵੀ ਖਿੱਚਵਾਈ।


author

DIsha

Content Editor

Related News