ਇਸ ਸੂਬੇ 'ਚ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

Saturday, Aug 29, 2020 - 12:39 PM (IST)

ਇਸ ਸੂਬੇ 'ਚ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਓਡੀਸ਼ਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਫੀਲਡ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਾਰੀ ਅਹੁਦਿਆਂ 'ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਨੌਜਵਾਨਾਂ ਕੋਲ ਇਸ ਖੇਤਰ 'ਚ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਹੈ।

ਅਹੁਦੇ- ਫੀਲਡ ਅਸਿਸਟੈਂਟ
ਖਾਲੀ ਅਹੁਦੇ- 22

PunjabKesari

ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਘੱਟ ਤੋਂ ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 32 ਸਾਲ ਤੈਅ ਕੀਤੀ ਗਈ ਹੈ।

ਸਿੱਖਿਅਕ ਯੋਗਤਾ—
ਉਮੀਦਵਾਰਾਂ ਕੋਲ ਬਾਇਓ-ਸਾਇੰਸ ਵਿਚ ਬੈਚਲਰ ਹੋਣਾ ਚਾਹੀਦਾ ਹੈ ਯਾਨੀ ਬੀ.ਐੱਸ.ਸੀ. (ਸੀਰੀਕਲਚਰ) ਬੀ.ਐੱਸ.ਸੀ. (ਖੇਤੀਬਾੜੀ) ਅਤੇ ਸੰਬੰਧਿਤ ਸਹਾਇਕ ਵਿਸ਼ੇ ਜਿਵੇਂ ਕਿ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬਾਇਓਲੋਜੀ / ਬੋਟਨੀ / ਜੂਲੋਜੀ / ਲਾਈਫ ਸਾਇੰਸ / ਬਾਇਓਕੈਮਿਸਟਰੀ / ਮਾਈਕਰੋਬਾਇਓਲੋਜੀ / ਬਾਇਓ-ਟੈਕਨਾਲੋਜੀ / ਬਾਇਓ-ਇਨਫਰਮੇਟਿਕਸ / ਬਾਇਓ-ਸਟੈਟਿਸਟਿਕਸ ਵਿੱਚ ਬਾਗਬਾਨੀ ਅਤੇ ਜੰਗਲਾਤ।

ਅਰਜ਼ੀ ਫੀਸ—
ਆਮ ਅਤੇ ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 200 ਰੁਪਏ ਜਮ੍ਹਾ ਕਰਨੇ ਹੋਣਗੇ। ਇਸ ਤੋਂ ਇਲਾਵਾ ਐੱਸ.ਸੀ, ਐੱਸ. ਟੀ ਵਰਗ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੈ। ਫੀਸ ਦਾ ਭੁਗਤਾਨ ਆਫਲਾਈਨ ਜਾਂ ਆਨਲਾਈਨ ਦੋਹਾਂ ਮਾਧਿਅਮਾਂ ਤੋਂ ਕੀਤਾ ਜਾ ਸਕਦਾ ਹੈ।

ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਾਰੀਖ਼— 28 ਅਗਸਤ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 28 ਸਤੰਬਰ 2020

ਚੋਣ ਪ੍ਰਕਿਰਿਆ—
ਫੀਲਡ ਅਸਿਸਟੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰਟੀਫ਼ਿਕੇਟ ਵੈਰੀਫੀਕੇਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ। 

ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਓ. ਐੱਸ. ਐੱਸ. ਸੀ. ਦੀ ਵੈੱਬਸਾਈਟ http://www.ossc.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

Tanu

Content Editor

Related News