ਬਿਹਾਰ ਭਾਜਪਾ ’ਚ ਹੋਵੇਗੀ ਵੱਡੀ ਤਬਦੀਲੀ!

Wednesday, Aug 17, 2022 - 12:30 PM (IST)

ਬਿਹਾਰ ਭਾਜਪਾ ’ਚ ਹੋਵੇਗੀ ਵੱਡੀ ਤਬਦੀਲੀ!

ਨਵੀਂ ਦਿੱਲੀ– ਬਿਹਾਰ ਦੇ ਸਿਆਸੀ ਘਟਨਾਚੱਕਰ ਦਾ ਅਸਰ ਦਿੱਲੀ ਤੱਕ ਦਿਖਾਈ ਦੇ ਰਿਹਾ ਹੈ। ਭਾਜਪਾ ਨੇ ਮੰਗਲਵਾਰ ਦਿੱਲੀ ਵਿੱਚ ਮੀਟਿੰਗ ਕੀਤੀ। ਬਿਹਾਰ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚੇ। ਇਸ ਮੀਟਿੰਗ ਵਿੱਚ ਅਮਿਤ ਸ਼ਾਹ ਤੋਂ ਇਲਾਵਾ ਜੇ. ਪੀ. ਨੱਢਾ ਵੀ ਹਾਜ਼ਰ ਸਨ। ਬਿਹਾਰ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਲੀ ਬੁਲਾਇਆ ਗਿਆ ਸੀ। ਇਨ੍ਹਾਂ ਆਗੂਆਂ ਵਿੱਚ ਸੁਸ਼ੀਲ ਮੋਦੀ, ਅਸ਼ਵਨੀ ਚੌਬੇ, ਗਿਰੀਰਾਜ ਸਿੰਘ ਤੇ ਸ਼ਾਹਨਵਾਜ਼ ਹੁਸੈਨ ਸ਼ਾਮਲ ਹਨ।

ਨਿਤੀਸ਼ ਕੁਮਾਰ ਨੇ ਪਿਛਲੇ ਹਫ਼ਤੇ ਭਾਜਪਾ ਨੂੰ ਛੱਡ ਕੇ ਰਾਸ਼ਟਰੀ ਜਨਤਾ ਦਲ ਨਾਲ ਮਿਲ ਕੇ ਸਰਕਾਰ ਬਣਾਈ ਸੀ। ਉਨ੍ਹਾਂ ਸੀ. ਐੱਮ. ਅਤੇ ਤੇਜਸਵੀ ਯਾਦਵ ਨੇ ਡਿਪਟੀ ਸੀ.ਐੱਮ. ਵਜੋਂ ਸਹੁੰ ਚੁੱਕੀ ਸੀ।

ਨਿਤੀਸ਼ ਕੁਮਾਰ ਦੇ ਵੱਖ ਹੋਣ ਤੋਂ ਬਾਅਦ ਭਾਜਪਾ ਬਿਹਾਰ ’ਚ ਨਵੀਂ ਰਣਨੀਤੀ ਤਿਆਰ ਕਰਨ ’ਚ ਲੱਗੀ ਹੋਈ ਹੈ। ਇਸ ਤਹਿਤ ਬਿਹਾਰ ਭਾਜਪਾ ’ਚ ਵੱਡੇ ਬਦਲਾਅ ਕੀਤੇ ਜਾ ਸਕਦੇ ਹਨ।

ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਇੱਕ ਵਰਗ ਨਿਤੀਸ਼ ਦੇ ਵੱਖ ਹੋਣ ਨੂੰ ਉਸਾਰੂ ਮੰਨ ਰਿਹਾ ਹੈ। ਅਸਲ ’ਚ ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਨਿਤੀਸ਼ ਦੇ ਜਾਣ ਤੋਂ ਬਾਅਦ ਭਾਜਪਾ ਪੂਰੇ ਬਿਹਾਰ ’ਚ ਖੁੱਲ੍ਹ ਕੇ ਸਰਗਰਮ ਹੋ ਜਾਵੇਗੀ ਅਤੇ ਹਰ ਸੀਟ 'ਤੇ ਆਪਣਾ ਆਧਾਰ ਮਜ਼ਬੂਤ ​​ਕਰ ਲਵੇਗੀ।

ਭਾਜਪਾ ਨੇ ਸੂਬੇ ਦੀਆਂ 200 ਵਿਧਾਨ ਸਭਾ ਸੀਟਾਂ ’ਤੇ ‘ਪਰਵਾਸ’ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਕਰ ਲਿਆ ਸੀ। ਭਾਜਪਾ ਨੇਤਾਵਾਂ ਦੇ ਇਕ ਵਰਗ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਨੂੰ ਮੌਕਾ ਦੇਣ ਦੀ ਬਜਾਏ ਹਰ ਸੀਟ ’ਤੇ ਆਪਣੀ ਅਗਵਾਈ ਅਤੇ ਆਪਣੀ ਮੌਜੂਦਗੀ ਵਧਾਉਣ ਦੀ ਲੋੜ ਹੈ।

ਸੜਕ ਤੋਂ ਵਿਧਾਨ ਸਭਾ ਤਕ ਆਵਾਜ਼ ਉਠਾਏਗੀ ਭਾਜਪਾ
ਭਾਜਪਾ ਮੀਡੀਆ ਵਿਭਾਗ ਦੇ ਕੌਮੀ ਸਹਿ-ਇੰਚਾਰਜ ਸੰਜੇ ਮਯੂਖ ਨੇ ਕਿਹਾ ਕਿ ਬਿਹਾਰ ’ਚ ਜੰਗਲਰਾਜ ਵਾਪਸ ਆ ਗਿਆ ਹੈ। ਜਿੱਥੋਂ ਤਕ ਭਾਜਪਾ ਦੀ ਗੱਲ ਹੈ ਤਾਂ ਅਸੀਂ ਸੜਕ ਤੋਂ ਲੈ ਕੇ ਵਿਧਾਨ ਸਭਾ ਤਕ ਜਨਤਾ ਦੀ ਆਵਾਜ਼ ਅਤੇ ਉਨ੍ਹਾਂ ਦੇ ਮੁੱਦੇ ਉਠਾਵਾਂਗੇ। ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਮਯੂਖ ਨੇ ਕਿਹਾ ਕਿ ਮੀਟਿੰਗ ’ਚ ਜਦ (ਯੂ)-ਰਾਜਦ ਦੀ ਸਰਕਾਰ ਖਿਲਾਫ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।


author

Rakesh

Content Editor

Related News