ਪੁਲਸ ਅਫ਼ਸਰ ਦਾ ਫ਼ਰਮਾਨ ; ''ਜੇ ਹੋਲੀ ਦੇ ਰੰਗ ਨਾਲ ਤੁਹਾਡਾ ਧਰਮ ਭ੍ਰਿਸ਼ਟ ਹੁੰਦੈ, ਤਾਂ ਨਾ ਨਿਕਲੋਂ ਘਰੋਂ ਬਾਹਰ...''
Thursday, Mar 06, 2025 - 06:41 PM (IST)

ਨੈਸ਼ਨਲ ਡੈਸਕ- ਇਸ ਵਾਰ ਹੋਲੀ ਤੇ ਜੁੰਮੇ ਦੀ ਨਮਾਜ਼ ਇਕੋ ਦਿਨ, ਯਾਨੀ 14 ਮਾਰਚ ਨੂੰ ਆ ਰਹੇ ਹਨ, ਜਿਸ ਕਾਰਨ ਟਕਰਾਅ ਤੋਂ ਬਚਣ ਲਈ ਪੁਲਸ ਪ੍ਰਸ਼ਾਸਨ ਲਗਾਤਾਰ ਤਿਆਰੀਆਂ ਕਰ ਰਿਹਾ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਸੰਭਲ ਕੋਤਵਾਲੀ ਪੁਲਸ ਥਾਣੇ 'ਚ ਹੋਈ ਸ਼ਾਂਤੀ ਸਮਿਤੀ ਦੀ ਬੈਠਕ 'ਚ ਪੁਲਸ ਸਰਕਲ ਅਫਸਰ (ਸੀ.ਓ.) ਅਨੁਜ ਚੌਧਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਹੋਲੀ ਦੇ ਰੰਗ ਨਾਲ ਉਸ ਦਾ ਧਰਮ ਭ੍ਰਿਸ਼ਟ ਹੋ ਸਕਦਾ ਹੈ ਤਾਂ ਉਸ ਨੂੰ ਉਸ ਦਿਨ ਘਰੋਂ ਨਹੀਂ ਨਿਕਲਣਾ ਚਾਹੀਦਾ। ਸ਼ਾਂਤੀ ਕਮੇਟੀ ਦੀ ਮੀਟਿੰਗ ਵਿੱਚ ਸੀ.ਓ. ਨੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਸ਼ਾਂਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਓ. ਚੌਧਰੀ ਨੇ ਕਿਹਾ, "ਜਿਵੇਂ ਮੁਸਲਮਾਨ ਈਦ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਉਸੇ ਤਰ੍ਹਾਂ ਹਿੰਦੂ ਵੀ ਹੋਲੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।" ਹੋਲੀ ਦਾ ਤਿਉਹਾਰ 14 ਮਾਰਚ ਨੂੰ ਹੈ ਅਤੇ ਸ਼ੁੱਕਰਵਾਰ ਦੀ ਨਮਾਜ਼ ਵੀ ਉਸੇ ਦਿਨ ਹੋਵੇਗੀ। ਸੀ.ਓ. ਨੇ ਅੱਗੇ ਕਿਹਾ, “ਹੋਲੀ ਦਾ ਦਿਨ ਸਾਲ ਵਿੱਚ ਇੱਕ ਵਾਰ ਆਉਂਦਾ ਹੈ, ਜਦੋਂ ਕਿ ਜੁੰਮਾ ਸਾਲ ਵਿੱਚ 52 ਵਾਰ ਆਉਂਦਾ ਹੈ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਹੋਲੀ ਦੇ ਰੰਗਾਂ ਨਾਲ ਉਸ ਦਾ ਧਰਮ ਭ੍ਰਿਸ਼ਟ ਹੋ ਰਿਹਾ ਹੈ, ਤਾਂ ਉਸ ਨੂੰ ਉਸ ਦਿਨ ਆਪਣੇ ਘਰ ਹੀ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਐਨਾ ਤਸ਼ੱਦਦ ! ਤੌਬਾ-ਤੌਬਾ, ਔਰਤ ਦੇ ਪੈਰਾਂ 'ਚ ਠੋਕੀਆਂ ਕਿੱਲਾਂ, ਦਿੱਤੀ ਬੇਰਹਿਮ ਮੌਤ
ਇਸ ਮਗਰੋਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਹੋਲੀ ਨਹੀਂ ਮਨਾਉਣਾ ਚਾਹੁੰਦੇ, ਉਨ੍ਹਾਂ 'ਤੇ ਜ਼ਬਰਦਸਤੀ ਰੰਗ ਨਾ ਲਗਾਇਆ ਜਾਵੇ। ਸੀ.ਓ. ਨੇ ਕਿਹਾ ਕਿ ਸ਼ਾਂਤੀ ਕਮੇਟੀ ਦੀਆਂ ਮੀਟਿੰਗਾਂ ਹਰ ਪੱਧਰ 'ਤੇ ਚੱਲ ਰਹੀਆਂ ਹਨ, ਕਿਉਂਕਿ ਤਿੰਨ ਮਹੀਨੇ ਪਹਿਲਾਂ ਸੰਭਲ ਵਿੱਚ ਸ਼ਾਂਤੀ ਭੰਗ ਹੋ ਗਈ ਸੀ, ਇਸ ਲਈ ਇੱਥੇ ਬਹੁਤ ਸਾਵਧਾਨੀ ਵਰਤੀ ਜਾ ਰਹੀ ਹੈ। ਚੌਧਰੀ ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਕਿਹਾ ਕਿ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੈਰਿਜ ਰਜਿਸਟ੍ਰੇਸ਼ਨ ਨੂੰ ਲੈ ਕੇ ਵੱਡੀ ਖ਼ਬਰ ; ਅਦਾਲਤ ਨੇ ਜਾਰੀ ਕਰ'ਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e