Pizza ਆਰਡਰ ਕਰਨਾ ਵਿਦਿਆਰਥਣਾਂ ਲਈ ਬਣਿਆ ''ਅਪਰਾਧ''
Sunday, Feb 09, 2025 - 05:37 PM (IST)
![Pizza ਆਰਡਰ ਕਰਨਾ ਵਿਦਿਆਰਥਣਾਂ ਲਈ ਬਣਿਆ ''ਅਪਰਾਧ''](https://static.jagbani.com/multimedia/2025_2image_17_36_454996197pizza.jpg)
ਪੁਣੇ- ਮਹਾਰਾਸ਼ਟਰ ਦੇ ਇਕ ਹੋਸਟਲ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਵੈਲਫੇਅਰ ਹੋਸਟਲ ਦੀਆਂ 4 ਵਿਦਿਆਰਥਣਾਂ ਨੂੰ ਅਚਾਨਕ ਹੋਸਟਲ 'ਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਆਨਲਾਈਨ ਪਿੱਜ਼ਾ ਆਰਡਰ ਕੀਤਾ ਸੀ। ਹੋਸਟਲ ਵਿਚ 250 ਦੇ ਕਰੀਬ ਵਿਦਿਆਰਥਣਾਂ ਰਹਿੰਦੀਆਂ ਅਤੇ ਪੜ੍ਹਦੀਆਂ ਹਨ।
ਮਹਾਰਾਸ਼ਟਰ ਦੇ ਪੁਣੇ ਦੇ ਮੋਸ਼ੀ ਸਥਿਤ ਸੋਸ਼ਲ ਵੈਲਫੇਅਰ ਹੋਸਟਲ ਸਮਾਜਿਕ ਨਿਆਂ ਵਿਭਾਗ ਵਲੋਂ ਚਲਾਇਆ ਜਾਂਦਾ ਹੈ। ਰਿਪੋਰਟ ਮੁਤਾਬਕ ਹੋਸਟਲ ਵਾਰਡਨ ਮੀਨਾਕਸ਼ੀ ਨਰਹਾਰੇ ਨੂੰ ਸੂਚਨਾ ਮਿਲੀ ਸੀ ਕਿ ਵਿਦਿਆਰਥਣਾਂ ਦੇ ਇਕ ਕਮਰੇ 'ਚ ਪਿੱਜ਼ਾ ਆਨਲਾਈਨ ਆਰਡਰ ਕੀਤਾ ਗਿਆ ਸੀ। ਜਦੋਂ ਉਸ ਨੇ ਇਸ ਸਬੰਧੀ ਸਬੰਧਤ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ ਤਾਂ ਸਾਰਿਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਫਿਰ ਵਾਰਡਨ ਨੇ ਵਿਦਿਆਰਥਣਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਾਰਾਂ ਨੂੰ ਇਕ ਮਹੀਨੇ ਲਈ ਹੋਸਟਲ ਵਿਚੋਂ ਮੁਅੱਤਲ ਕਰ ਦਿੱਤਾ।
ਮਾਪਿਆਂ ਨੂੰ ਬੁਲਾ ਕੇ ਅਪਮਾਨਿਤ ਕੀਤਾ
ਇਸ ਵਿਵਾਦ ਨੂੰ ਹੋਰ ਵਧਾਉਂਦੇ ਹੋਏ ਹੋਸਟਲ ਪ੍ਰਸ਼ਾਸਨ ਨੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਅਤੇ ਉਨ੍ਹਾਂ ਨੂੰ ਆਪਣੀਆਂ ਧੀਆਂ ਦੀਆਂ ਗਲਤੀਆਂ ਗਿਣਵਾਈਆਂ। ਵਿਦਿਆਰਥਣਾਂ ਦੇ ਮਾਪਿਆਂ ਨੇ ਵੀ ਅਪੀਲ ਕੀਤੀ ਪਰ ਅਧਿਕਾਰੀਆਂ ਨੇ ਕੋਈ ਰਾਹਤ ਨਹੀਂ ਦਿੱਤੀ ਅਤੇ ਵਿਦਿਆਰਥਣਾਂ ਨੂੰ ਹੋਸਟਲ ਛੱਡਣ ਦੇ ਹੁਕਮ ਦਿੱਤੇ।