ਤੇਜਸ ਲੜਾਕੂ ਜਹਾਜ਼ਾਂ ਲਈ ਮੋਦੀ ਸਰਕਾਰ ਦੇ ਅਧੀਨ 36,468 ਕਰੋੜ ਦਾ ਦਿੱਤਾ ਗਿਆ ਆਰਡਰ
Saturday, Nov 25, 2023 - 04:30 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਨੂੰ 83 ਐੱਲ.ਸੀ.ਏ. ਐੱਮ.ਕੇ. 1ਏ ਤੇਜਸ ਜਹਾਜ਼ਾਂ ਦੀ ਪਲਾਈ ਲਈ 36,468 ਕਰੋੜ ਰੁਪਏ ਦਾ ਆਰਡਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਇਹ ਜਾਣਕਾਰੀ ਅਜਿਹੇ ਸਮੇਂ ਦਿੱਤੀ ਗਈ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਖੇਤਰ ਦੇ ਜਨਤਕ ਖੇਤਰ (ਪੀ.ਐੱਸ.ਯੂ.) ਦਾ ਦੌਰਾ ਕੀਤਾ ਅਤੇ ਲੜਾਕੂ ਜਹਾਜ਼ 'ਚ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤੇਜਸ ਜਹਾਜ਼ਾਂ ਦੀ ਸਪਲਾਈ ਫਰਵਰੀ 2024 ਤੱਕ ਸ਼ੁਰੂ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤ ਦੀਆਂ ਰੱਖਿਆ ਤਿਆਰੀਆਂ ਅਤੇ ਸਵਦੇਸ਼ੀਕਰਨ ਨੂੰ ਵਧਾਉਣ ਲਈ ਵੱਡੇ ਕਦਮ ਚੁੱਕੇ ਹਨ, ਜਿਸ 'ਚ ਤੇਜਸ ਲੜਾਕੂ ਜਹਾਜ਼ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ
ਉਨ੍ਹਾਂ ਕਿਹਾ ਕਿ ਜਹਾਜ਼ ਦਾ ਪਹਿਲਾ ਸੰਸਕਰਣ 2016 'ਚ ਭਾਰਤੀ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਹਵਾਈ ਫ਼ੌਜ ਦੀ 2 ਸਕੂਐਡਰਨ ਐੱਲ.ਸੀ.ਏ. ਤੇਜਸ ਨਾਲ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਐੱਲ.ਸੀ.ਏ. ਐੱਮ.ਕੇ. 2 ਦੇ ਵਿਕਾਸ ਲਈ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਗਈ ਹੈ, ਜੋ ਐੱਲ.ਸੀ.ਏ. ਤੇਜਸ ਦਾ ਅਪਡੇਟਡ ਅਤੇ ਵਧੇਰੇ ਘਾਤਕ ਸੰਸਕਰਣ ਹੈ। ਉਨ੍ਹਾਂ ਕਿਹਾ ਕਿ ਜੂਨ 2023 'ਚ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ 'ਚ ਜੀ.ਈ. ਇੰਜਣ ਦੇ ਨਿਰਮਾਣ ਲਈ ਤਕਨਾਲੋਜੀ ਟਰਾਂਸਫਰ 'ਤੇ ਅਮਰੀਕੀ ਕੰਪਨੀ ਨਾਲ ਗੱਲਬਾਤ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਮਕਸਦ ਜਹਾਜ਼ ਦੇ ਇੰਜਣ ਸਮੇਤ ਸਵਦੇਸ਼ੀਕਰਨ ਨੂੰ ਹੋਰ ਉਤਸ਼ਾਹ ਦੇਣਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8