ਮੋਹਲੇਧਾਰ ਮੀਂਹ ਦਾ ਆਰੇਂਜ ਅਲਰਟ ਜਾਰੀ, ਸਕੂਲ ਬੰਦ

Thursday, Jun 12, 2025 - 01:45 PM (IST)

ਮੋਹਲੇਧਾਰ ਮੀਂਹ ਦਾ ਆਰੇਂਜ ਅਲਰਟ ਜਾਰੀ, ਸਕੂਲ ਬੰਦ

ਨੈਸ਼ਨਲ ਡੈਸਕ- ਮੌਸਮ ਵਿਗਿਆਨ ਵਿਭਾਗ (IMD) ਨੇ ਕਰਨਾਟਕ 'ਚ ਲਗਾਤਾਰ ਮੀਂਹ ਦੇ ਪੂਰਵ ਅਨੁਮਾਨ ਨਾਲ ਦੱਖਣੀ ਕੰਨੜ ਜ਼ਿਲ੍ਹੇ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਖਰਾਬ ਮੌਸਮ ਦੀ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਅਧਿਕਾਰੀਆਂ ਨੇ ਵੀਰਵਾਰ ਨੂੰ ਸਾਰੇ ਆਂਗਣਬਾੜੀ ਕੇਂਦਰਾਂ, ਐਲੀਮੈਂਟਰੀ ਅਤੇ ਹਾਈ ਸਕੂਲਾਂ (ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸੰਸਥਾਵਾਂ) ਲਈ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁੱਲਈ ਮੁਹਿਲਨ ਨੇ ਆਫ਼ਤ ਪ੍ਰਬੰਧਨ ਅਥਾਰਟੀ ਅਧੀਨ ਐਮਰਜੈਂਸੀ ਨਾਲ ਨਜਿੱਠਣ ਲਈ ਤੁਰੰਤ ਉਪਾਅ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ-ਆਪਣੇ ਹੈੱਡਕੁਆਰਟਰਾਂ 'ਤੇ ਤਾਇਨਾਤ ਰਹਿਣ ਅਤੇ ਆਫ਼ਤ ਪ੍ਰਬੰਧਨ ਯਤਨਾਂ ਵਿਚ ਨਿਰਵਿਘਨ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

IMD ਮੌਸਮ ਸੰਬੰਧੀ ਚਿਤਾਵਨੀਆਂ ਲਈ 'ਰੰਗ-ਕੋਡ' ਦੀ ਵਰਤੋਂ ਕਰਦਾ ਹੈ। ਜਿਸ ਨਾਲ ਸੰਭਾਵੀ ਮੌਸਮੀ ਘਟਨਾਵਾਂ ਦੀ ਗੰਭੀਰਤਾ ਨੂੰ ਦਰਸਾਇਆ ਜਾ ਸਕੇ। ਇਸਦਾ ਮੁੱਖ ਉਦੇਸ਼ ਸੰਬੰਧਿਤ ਅਧਿਕਾਰੀਆਂ ਅਤੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੂੰ "ਮੌਸਮ ਦੀਆਂ ਘਟਨਾਵਾਂ ਦੇ ਸੰਭਾਵੀ ਪ੍ਰਭਾਵ ਬਾਰੇ ਪਹਿਲਾਂ ਤੋਂ ਹੀ ਸੁਚੇਤ ਕਰਨਾ ਹੈ, ਤਾਂ ਜੋ ਉਹ ਆਫ਼ਤ ਜੋਖਮ ਘਟਾਉਣ ਲਈ ਜ਼ਰੂਰੀ ਕਾਰਵਾਈ ਕਰ ਸਕਣ।"

'ਆਰੇਂਜ ਅਲਰਟ' ਦਾ ਅਰਥ ਹੈ ਸੰਭਾਵੀ ਬਿਜਲੀ ਕੱਟਾਂ ਅਤੇ ਆਵਾਜਾਈ, ਰੇਲ, ਸੜਕ ਅਤੇ ਹਵਾਈ ਯਾਤਰਾ ਵਿਚ ਸੰਭਾਵੀ ਵਿਘਨ ਲਈ ਤਿਆਰ ਰਹੋ। IMD ਨੇ ਦੱਖਣੀ ਕੰਨੜ ਜ਼ਿਲ੍ਹੇ ਲਈ 'ਆਰੇਂਜ' ਅਲਰਟ ਜਾਰੀ ਕੀਤਾ ਹੈ। ਲੋਕਾਂ ਲਈ ਸਲਾਹ ਜਾਰੀ ਕੀਤੀ ਗਈ ਹੈ ਜਿਸ ਵਿਚ ਮਾਪਿਆਂ ਨੂੰ ਬੱਚਿਆਂ ਨੂੰ ਜਲ ਸਰੋਤਾਂ, ਨੀਵੇਂ ਖੇਤਰਾਂ, ਨਦੀਆਂ ਅਤੇ ਬੀਚਾਂ ਦੇ ਨੇੜੇ ਜਾਣ ਤੋਂ ਰੋਕਣ ਦੀ ਤਾਕੀਦ ਕੀਤੀ ਗਈ ਹੈ। ਮਛੇਰਿਆਂ ਨੂੰ ਵੀ ਸਮੁੰਦਰ ਵਿਚ ਨਾ ਜਾਣ ਦੀ ਸਖ਼ਤ ਸਲਾਹ ਦਿੱਤੀ ਗਈ ਹੈ।


author

Tanu

Content Editor

Related News