ਜੰਮੂ ਕਸ਼ਮੀਰ ਦੀ ਸਥਿਤੀ ''ਤੇ ਚਰਚਾ ਲਈ ਅੱਜ ਜੰਮੂ ''ਚ ਹੋਵੇਗੀ ਵਿਰੋਧੀ ਦਲਾਂ ਦੀ ਬੈਠਕ
Tuesday, Oct 03, 2023 - 10:15 AM (IST)

ਜੰਮੂ (ਭਾਸ਼ਾ)- ਵਿਰੋਧੀ ਦਲਾਂ ਦੇ ਨੇਤਾ ਜੰਮੂ ਕਸ਼ਮੀਰ ਦੀ ਉਭਰਦੀ ਸਥਿਤੀ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਥੇ ਬੈਠਕ ਕਰਨਗੇ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਨੇਤਾ ਐੱਮ.ਵਾਈ. ਤਾਰਿਗਾਮੀ ਨੇ ਇਹ ਜਾਣਕਾਰੀ ਦਿੱਤੀ। ਤਾਰਿਗਾਮੀ ਨੇ ਦਾਅਵਾ ਕੀਤਾ ਕਿ ਇਹ ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਸ਼ਹਿਰੀ ਸਥਾਨਕ ਬਾਡੀ ਚੋਣ ਅਤੇ ਪੰਚਾਇਤ ਚੋਣ 2024 ਦੀਆਂ ਲੋਕ ਸਭਾ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਥਾਨਕ ਬਾਡੀ ਚੋਣ, ਮੂਲ ਰੂਪ ਨਾਲ ਇਸ ਸਾਲ ਦੇ ਅੰਤ 'ਚ ਹੋਣ ਵਾਲੀ ਸੀ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਉਨ੍ਹਾਂ ਕਿਹਾ,''ਇਕ ਪਾਸੇ ਉਹ (ਭਾਜਪਾ) ਆਮ ਸਥਿਤੀ ਅਤੇ ਸ਼ਾਂਤੀ ਬਹਾਲੀ ਬਾਰੇ ਰੌਲਾ ਪਾ ਰਹੀ ਹੈ ਪਰ ਦੂਜੇ ਪਾਸੇ ਉਹ ਸਥਾਨਕ ਚੋਣਾਂ ਕਰਵਾਉਣ ਤੋਂ ਵੀ ਝਿਜਕ ਰਹੀ ਹੈ।'' ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਅਗਵਾਈ 'ਚ ਵਿਰੋਧੀ ਨੇਤਾਵਾਂ ਦੀ ਬੈਠਕ ਮੰਗਲਵਾਰ ਨੂੰ ਜੰਮੂ ਦੇ ਇਕ ਹੋਟਲ 'ਚ ਹੋਣ ਵਾਲੀ ਹੈ। ਬੈਠਕ 'ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਵੀ ਸ਼ਮਲ ਹੋਵੇਗੀ। ਤਾਰਿਗਾਮੀ ਨੇ ਕਿਹਾ,''ਰਾਸ਼ਟਰੀ ਪੱਧਰ 'ਤੇ ਵਿਰੋਧੀ ਦਲ ਇਕੱਠੇ ਆ ਰਹੇ ਹਨ। ਇਸ ਲਈ ਸਾਡੇ ਲਈ ਵੀ ਸਮਾਂ ਆ ਗਿਆ ਹੈ ਕਿ ਅਸੀਂ ਇਕ-ਦੂਜੇ ਨਾਲ ਬੈਠੀਏ ਅਤੇ (ਜੰਮੂ ਕਸ਼ਮੀਰ 'ਚ ਉਭਰਦੀ ਸਥਿਤੀ 'ਤੇ ਚਰਚਾ ਕਰੀਏ। ਸਾਡੀ ਸਹਿਮਤੀ ਦੇ ਬਿਨਾਂ ਸਾਡੇ 'ਤੇ ਥੋਪੀਆਂ ਜਾ ਰਹੀਆਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਆਪਣੇ ਦ੍ਰਿਸ਼ਟੀਕੋਣ 'ਚ ਸਮਾਨਤਾ ਲਿਆਓ।'' ਉਨ੍ਹਾਂ ਕਿਹਾ ਕਿ ਬੈਠਕ 'ਚ ਸੱਦੇ ਗਏ ਸਾਰੇ ਦਲਾਂ ਨੇ ਆਪਣੀ ਹਿੱਸੇਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8