ਵਿਰੋਧੀ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ, ਉਸ ''ਤੇ ਨਹੀਂ ਹੋ ਰਹੀ ਚਰਚਾ : ਰਾਹੁਲ ਗਾਂਧੀ
Wednesday, Dec 20, 2023 - 05:17 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਵਲੋਂ ਨਕਲ ਕੀਤੇ ਜਾਣ ਨਾਲ ਸੰਬੰਧਤ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ ਗਿਆ ਪਰ ਇਸ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੰਸਦ ਕੰਪਲੈਕਸ 'ਚ ਉਨ੍ਹਾਂ ਦੀ, ਤ੍ਰਿਣਮੂਲ ਕਾਂਗਰਸ ਦੇ ਇਕ ਸੰਸਦ ਮੈਂਬਰ ਵਲੋਂ ਨਕਲ ਉਤਾਰੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉੱਚ ਸਦਨ 'ਚ ਕਿਹਾ ਕਿ ਸੰਸਦ ਕੰਪਲੈਕਸ 'ਚ ਉਨ੍ਹਾਂ ਦੀ ਨਕਲ ਉਤਾਰ ਕੇ ਕਿਸਾਨ ਸਮਾਜ ਅਤੇ ਉਨ੍ਹਾਂ ਦੀ ਜਾਤੀ (ਜਾਟ) ਦਾ ਅਪਮਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ
ਰਾਹੁਲ ਗਾਂਧੀ ਨੇ ਕਿਹਾ,''ਅਪਮਾਨ ਕਿਸ ਨੇ ਕੀਤਾ, ਕਿਵੇਂ ਕੀਤਾ? ਉੱਥੇ ਸੰਸਦ ਮੈਂਬਰ ਬੈਠੇ ਸਨ, ਮੈਂ ਉਨ੍ਹਾਂ ਦਾ ਵੀਡੀਓ ਲਿਆ। ਮੇਰਾ ਵੀਡੀਓ ਮੇਰੇ ਫ਼ੋਨ 'ਚ ਹੀ ਹੈ। ਮੀਡੀਆ ਦਿਖਾ ਰਿਹਾ ਹੈ, ਮੀਡੀਆ ਕਹਿ ਰਿਹਾ ਹੈ, ਮੋਦੀ ਜੀ ਕਹਿ ਰਹੇ ਹਨ, ਕਿਸੇ ਹੋਰ ਨੇ ਕੁਝ ਨਹੀਂ ਕਿਹਾ।'' ਉਨ੍ਹਾਂ ਨੇ ਦੁਖ ਜਤਾਉਂਦੇ ਹੋਏ ਇਹ ਵੀ ਕਿਹਾ,''ਸਾਡੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਸੁੱਟ ਦਿੱਤਾ, ਉਸ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਅਡਾਨੀ ਜੀ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ, ਰਾਫੇਲ 'ਤੇ ਫਰਾਂਸ ਨੇ ਕਿਹਾ ਹੈ ਕਿ ਜਾਂਚ ਦੀ ਮਨਜ਼ੂਰੀ ਨਹੀਂ ਮਿਲ ਰਹੀ ਹੈ, ਇਸ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਬੇਰੁਜ਼ਗਾਰੀ 'ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਸਾਡੇ ਸੰਸਦ ਮੈਂਬਰ ਦੁਖ਼ੀ ਹਨ, ਉੱਥੇ ਬੈਠੇ ਹਨ, ਉਸ ਨੂੰ ਲੈ ਕੇ ਤੁਸੀਂ ਚਰਚਾ ਕਰ ਰਹੇ ਹੋ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8