ਮੰਡੀ ’ਚ ਕੁਰਸੀਆਂ ਉਲਟੀਆਂ ਹੋਣਾ ਭਾਜਪਾ ਦੇ ਡਿਲੀਟ ਹੋਣ ਦਾ ਸੰਕੇਤ : ਮੁਕੇਸ਼ ਅਗਨੀਹੋਤਰੀ
Sunday, Sep 25, 2022 - 07:55 PM (IST)
ਟਾਹਲੀਵਾਲ (ਗੌਤਮ)– ਮੁਕੇਸ਼ ਅਗਨੀਹੋਤਰੀ ਨੇ ਟਾਹਲੀਵਾਲ ’ਚ ਆਯੋਜਿਤ ਮਹਿਲਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਬੇਟੀਆਂ ਤੁਮਾਹਰੀ ਹੈਂ, ਜ਼ਿੰਮੇਵਾਰੀ ਹਮਾਰੀ ਹੈ।’ ਮੰਡੀ ’ਚ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨੇ ਆਉਣਾ ਸੀ, ਇਕ ਲੱਖ ਕੁਰਸੀਆਂ ਲਗਾਏ ਜਾਣ ਬਾਰੇ ਕਿਹਾ ਜਾ ਰਿਹਾ ਸੀ, ਬਾਰਿਸ਼ ਕਾਰਨ ਪ੍ਰਧਾਨ ਮੰਤਰੀ ਨਹੀਂ ਆਏ ਜਦਕਿ ਅਸਲ ’ਚ ਭੀੜ ਘੱਟ ਹੋਣ ਕਾਰਨ ਪ੍ਰਧਾਨ ਮੰਤਰੀ ਨਹੀਂ ਆਏ ਜਿਸਦੇ ਚਲਦੇ ਉੱਥੇ ਪਹੁੰਚੇ ਲੋਕਾਂ ਨੇ ਉਲਟੀਆਂ ਕੁਰਸੀਆਂ ਵਿਖਾ ਕੇ ਸਾਬਿਤ ਕਰ ਦਿੱਤਾ ਕਿ ਹੁਣ ਭਾਜਪਾ ਜਾਣ ਵਾਲੀ ਹੈ ਅਤੇ ਕਾਂਗਰਸ ਆਉਣ ਵਾਲੀ ਹੈ।
ਭਾਜਪਾ ਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ
ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ 30 ਰੁਪਏ ਕਿੱਲੋ ਆਟਾ ਹੋ ਚੁੱਕਾ ਹੈ, 200 ਰੁਪਏ ਕੱਲੋ ਸਰ੍ਹੋ ਦਾ ਤੇਲ ਵਿਕ ਰਿਹਾ ਹੈ, 1160 ਰੁਪਏ ਦਾ ਘਰੇਲੂ ਸਿਲੰਡਰ ਹੋ ਚੁੱਕਾ ਹੈ, ਰਾਸ਼ਨ ਡਿਪੋ ਦੇ ਰੇਟ ਬਾਜ਼ਾਰ ਦੇ ਸਮਾਨ ਹੋ ਚੁੱਕੇ ਹਨ, ਪੈਟਰੋਲ ਦੀ ਕੀਮਤ 100 ਰੁਪਏ ਤਕ ਪਹੁੰਚ ਗਈ ਹੈ। ਇੱਥੋਂ ਤਕ ਕਿ ਕਿਸਾਨਾਂ ਦੀ ਖਾਦ ਅਤੇ ਪਸ਼ੂਆਂ ਦਾ ਚਾਰਾ ਤਕ ਮਹਿੰਗਾ ਕਰ ਦਿੱਤਾ ਗਿਆ ਹੈ। ਇਹ ਭਾਜਪਾ ਸਰਕਾਰ ਦੇ ਡਿਲੀਟ ਹੋਣ ਦੀਆਂ ਨਿਸ਼ਾਨੀਆਂ ਹਨ ਕਿਉਂਕਿ ਉਸਨੇ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਪੁਲਸ ਦਾ ਪਰਚਾ ਤਕ ਵੇਚ ਦਿੱਤਾ ਗਿਆ। ਧਾਂਦਲੀ ਦੇ ਦੋਸ਼ ’ਚ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਅਸਲ ਨਿਲਾਮੀ ਕਰਨ ਵਾਲੇ ਬੇਖੌਫ ਹੋ ਕੇ ਬਾਹਰ ਘੁੰਮ ਰਹੇ ਹਨ।