ਜਿਹੜੇ 9 ਸੂਬਿਆਂ ''ਚ 15 ਦਲਾਂ ਨੇ ਤਿੰਨ ਤਲਾਕ ਬਿੱਲ ਦਾ ਕੀਤਾ ਵਿਰੋਧ, ਉੱਥੇ 524 ਮੁਸਲਿਮ ਸੀਟਾਂ ਦਾ ਦਬਦਬਾ
Thursday, Aug 01, 2019 - 01:40 PM (IST)

ਨਵੀਂ ਦਿੱਲੀ—ਭਾਜਪਾ ਨੇ 34 ਸਾਲਾ ਤੋਂ ਸੰਸਦ 'ਚ ਅਟਕੇ ਤਿਨ ਤਲਾਕ ਬਿੱਲ ਨੂੰ ਪਾਸ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਜਪਾ ਨੇ ਪੂਰੀ ਤਾਕਤ ਲਗਾ ਕੇ ਅੰਤ ਰਾਜ ਸਭਾ 'ਚ ਤੀਜੇ ਯਤਨਾਂ ਸਦਕਾ ਬਿੱਲ ਨੂੰ ਪਾਸ ਕਰਵਾਉਣ 'ਚ ਕਾਮਜਾਬੀ ਹਾਸਿਲ ਕੀਤੀ ਹੈ। ਹੁਣ ਇਸ ਬਿੱਲ ਦੇ ਰਾਜਨੀਤਿਕ ਫਾਇਦੇ ਅਤੇ ਨੁਕਸਾਨ ਵੀ ਤੈਅ ਹਨ। ਭਾਜਪਾ ਇਸ ਬਿੱਲ ਦੇ ਸਹਾਰੇ ਮੁਸਲਿਮ ਔਰਤਾਂ ਤੋਂ ਵੋਟ ਪ੍ਰਾਪਤ ਕਰ ਸਕਦੀ ਹੈ, ਜਿਸ ਦਾ ਉਸ ਨੂੰ 2024 ਦੌਰਾਨ ਕੇਂਦਰ 'ਚ ਸੱਤਾ ਦੀ ਹੈਟ੍ਰਿਕ ਲਗਾਉਣ 'ਚ ਆਸਾਨੀ ਹੋਵੇਗੀ।
ਦੱਸ ਦੇਈਏ ਕਿ ਰਾਜ ਸਭਾ 'ਚ ਬਿੱਲ 'ਤੇ ਵੋਟਿੰਗ ਦੌਰਾਨ 9 ਸੂਬਿਆਂ ਦੇ 15 ਖੇਤਰੀ ਪਾਰਟੀਆਂ ਨੇ ਜਾਂ ਤਾਂ ਬਿੱਲ ਦੇ ਵਿਰੋਧ 'ਚ ਵੋਟ ਕੀਤੀ ਜਾਂ ਵਾਕਆਊਟ ਕੀਤਾ। ਇਸ ਦਾ ਮੁੱਖ ਕਾਰਨ ਉੱਥੇ ਵੱਡੀ ਗਿਣਤੀ 'ਚ ਮੁਸਲਿਮ ਬਹੁਗਿਣਤੀ ਸੀਟਾਂ ਦਾ ਹੋਣਾ ਹੈ। ਇਨ੍ਹਾਂ 8 ਸੂਬਿਆਂ 'ਚ 524 ਵਿਧਾਨ ਸਭਾ ਸੀਟਾਂ ਮੁਸਲਿਮ ਬਹੁਗਿਣਤੀ ਹਨ, ਜਿਨ੍ਹਾਂ 'ਚ 199 ਮੁਸਲਿਮ ਵਿਧਾਇਕ ਹਨ।
ਸੂਬੇ ਦਾ ਨਾਂ | ਕੁੱਲ ਸੀਟਾਂ | ਮੁਸਲਿਮ ਬਹੁਗਿਣਤੀ ਸੀਟਾਂ | ਮੁਸਲਿਮ ਵਿਧਾਇਕ |
ਯੂ. ਪੀ | 403 | 124 | 23 |
ਪੱਛਮੀ ਬੰਗਾਲ | 294 | 100 | 59 |
ਆਂਧਰਾ ਪਰਦੇਸ਼ | 175 | 20 | 04 |
ਕੇਰਲ | 140 | 40 | 29 |
ਬਿਹਾਰ | 243 | 80 | 24 |
ਤਮਿਲਨਾਡੂ | 235 | 40 | 05 |
ਮਹਾਰਾਸ਼ਟਰ | 288 | 50 | 10 |
ਤੇਲੰਗਾਨਾ | 119 | 30 | 08 |
ਜੰਮੂ-ਕਸ਼ਮੀਰ | 87 | 40 | 37 |
ਕੁੱਲ | 1984 | 524 | 199 |
ਇਨ੍ਹਾਂ 15 ਪਾਰਟੀਆਂ ਨੇ ਵਿਰੋਧ ਕੀਤਾ—
ਉੱਤਰ ਪ੍ਰਦੇਸ਼ ਤੋਂ ਸਪਾ, ਬਸਪਾ, ਬੰਗਾਲ ਤੋ ਟੀ. ਐੱਮ. ਸੀ, ਸੀ. ਪੀ. ਐੱਮ, ਕੇਰਲ ਤੋਂ ਮੁਸਲਿਮ ਲੀਗ, ਤੇਲੰਗਾਨਾ ਤੋਂ ਐੱਮ. ਆਈ. ਐੱਮ, ਟੀ. ਆਰ. ਐੱਸ, ਬਿਹਾਰ ਤੋਂ ਰਾਜਦ, ਜਦਯੂ, ਕਸ਼ਮੀਰ ਤੋਂ ਪੀ. ਡੀ. ਪੀ, ਐੱਨ. ਸੀ, ਤਾਮਿਲਨਾਡੂ ਤੋਂ ਏ. ਆਈ. ਏ. ਡੀ. ਐੱਮ. ਕੇ, ਮਹਾਰਾਸ਼ਟਰ ਤੋਂ ਐੱਨ. ਸੀ. ਪੀ, ਆਂਧਰਾ ਪ੍ਰਦੇਸ਼ ਤੋਂ ਟੀ. ਡੀ. ਪੀ, ਵਾਈ. ਐੱਸ. ਆਰ. ਹਨ।
ਜਿਨਾਂ 4 ਸੂਬਿਆਂ 'ਚ 2019 ਦੌਰਾਨ ਚੋਣਾਂ, ਉੱਥੇ 115 ਮੁਲਲਿਮ ਬਹੁਗਿਣਤੀ ਸੀਟਾਂ-
ਸਾਲ 2019 ਦੌਰਾਨ ਜਿਨ੍ਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹਨ, ਉਨ੍ਹਾਂ 'ਚ ਝਾਰਖੰਡ, ਮਹਾਰਾਸ਼ਟਰ, ਹਰਿਆਣਾ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ। ਇੱਥੇ ਕੁੱਲ 546 ਸੀਟਾਂ ਹਨ, ਜਿਨ੍ਹਾਂ 'ਚ ਮੁਸਲਿਮ ਬਹੁਗਿਣਤੀ ਦੀਆਂ 115 ਸੀਟਾਂ ਹਨ। ਇਕੱਲੇ ਜੰਮੂ ਅਤੇ ਕਸ਼ਮੀਰ 'ਚ 40 ਮੁਸਲਿਮ ਸੀਟਾਂ, ਮਹਾਰਾਸ਼ਟ 'ਚ 50, ਹਰਿਆਣਾ 'ਚ 10 ਅਤੇ ਝਾਰਖੰਡ 'ਚ 15 ਸੀਟਾਂ ਹਨ।