ਸਮੁੰਦਰ ਸੇਤੂ ਮਿਸ਼ਨ : ਮਾਲਦੀਵ ਤੋਂ 698 ਭਾਰਤੀਆਂ ਨੂੰ ਲੈ ਕੇ ਜਲ ਸੈਨਾ ਦਾ ਜਹਾਜ਼ ਪੁੱਜਾ ਕੋਚੀ

05/10/2020 6:42:44 PM

ਕੋਚੀ (ਭਾਸ਼ਾ)— ਮਾਲਦੀਵ ਤੋਂ 698 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਲ ਸੈਨਾ ਦਾ ਜਹਾਜ਼ ਆਈ. ਐੱਨ. ਐੱਸ. ਜਲਸ਼ਵਾ ਐਤਵਾਰ ਕੋਚੀ ਬੰਦਰਗਾਹ ਪੁੱਜਾ। ਇਸ ਦੇ ਨਾਲ ਹੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੌਰਾਨ ਵਿਦੇਸ਼ੀ ਸਰਜਮੀਂ ਤੋਂ ਭਾਰਤੀਆਂ ਨੂੰ ਕੱਢਣ ਦੀ ਭਾਰਤੀ ਜਲ ਸੈਨਾ ਦੀ ਪਹਿਲੀ ਵੱਡੀ ਮੁਹਿੰਮ ਪੂਰੀ ਹੋ ਗਈ ਹੈ। ਇੰਡੀਅਨ ਨੇਵੀ ਦੇ ਸੂਤਰਾਂ ਮੁਤਾਬਕ 698 ਭਾਰਤੀ ਨਾਗਰਿਕਾਂ ਵਿਚ 19 ਗਰਭਵਤੀ ਔਰਤਾਂ ਸ਼ਾਮਲ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਯਾਤਰੀ ਕੋਚੀਨ ਪੋਰਟ ਟਰੱਸਟ ਦੇ ਕਰੂਜ਼ ਟਰਮੀਨਲ ਤੋਂ ਉਤਰਨਗੇ। ਪੁਲਸ ਜਨਰਲ ਡਾਇਰੈਕਟਰ ਵਿਜੇ ਸਖਾਰੇ ਨੇ ਦੱਸਿਆ ਕਿ ਵਿਦੇਸ਼ ਤੋਂ ਲਿਆਂਦੇ ਗਏ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਠਹਿਰਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਨ੍ਹਾਂ 'ਚ ਕੇਰਲ ਦੇ 440 ਲੋਕ ਅਤੇ ਬਾਕੀ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕ ਹਨ। 4 ਯਾਤਰੀ ਲਕਸ਼ਦੀਪ ਦੇ ਹਨ। ਇਨ੍ਹਾਂ ਤੋਂ ਇਲਾਵਾ ਤਾਮਿਲਨਾਡੂ ਦੇ 187, ਤੇਲੰਗਾਨਾ ਦੇ 9, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ 8-8, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ 3-3 ਅਤੇ ਗੋਆ ਤੇ ਅਸਾਮ ਦੇ 1-1 ਨਾਗਰਿਕ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ 7-7 ਯਾਤਰੀ ਉੱਤਰਾਖੰਡ ਅਤੇ ਪੱਛਮੀ ਬੰਗਾਲ ਦੇ, 4 ਦਿੱਲੀ ਦੇ, 3 ਪੁਡੂਚੇਰੀ ਦੇ ਹਨ, ਜਦਕਿ 2-2 ਯਾਤਰੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਹਨ।


Tanu

Content Editor

Related News