ਰਾਹੁਲ ਗਾਂਧੀ ਦਾ ਭਾਜਪਾ ''ਤੇ ਤੰਜ਼- ਨਫ਼ਰਤ ਦੇ ਬਜ਼ਾਰ ''ਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ

Monday, Dec 19, 2022 - 05:32 PM (IST)

ਅਲਵਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਦੇਸ਼ 'ਮੁਹੱਬਤ ਦਾ ਹੈ, ਨਫ਼ਰਤ ਦਾ ਨਹੀਂ', ਇਸ ਲਈ ਉਹ ਨਫ਼ਰਤ ਦੇ ਬਜ਼ਾਰ 'ਚ ਮੁਹੱਬਤ ਦੀ ਦੁਕਾਨ ਖੋਲ੍ਹ ਰਹੇ ਹਨ। ਰਾਜਸਥਾਨ ਦੇ ਅਲਵਰ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਉਨ੍ਹਾਂ ਦੀ 'ਭਾਰਤ ਜੋੜੋ ਯਾਤਰਾ' 'ਤੇ ਸਵਾਲ ਚੁੱਕਣ ਵਾਲੇ ਭਾਜਪਾ ਦੇ ਨੇਤਾਵਾਂ ਨੂੰ ਕਿਹਾ ਕਿ ਨਫ਼ਰਤ ਦੇ ਬਜ਼ਾਰ ਵਿਚ ਮੁਹੱਬਤ ਦੀ ਦੁਕਾਨ ਖੋਲ੍ਹ ਰਿਹਾ ਹਾਂ। 

 

ਰਾਹੁਲ ਨੇ ਅੱਗੇ ਕਿਹਾ ਕਿ ਤੁਹਾਡਾ ਬਜ਼ਾਰ ਨਫ਼ਰਤ ਦਾ ਹੈ, ਮੇਰੀ ਦੁਕਾਨ ਮੁਹੱਬਤ ਦੀ ਹੈ। ਭਾਜਪਾ ਨੇਤਾਵਾਂ ਨੂੰ ਵੀ ਨਫ਼ਰਤ ਦੇ ਬਜ਼ਾਰ ਵਿਚ ਮੁਹੱਬਤ ਦੀ ਦੁਕਾਨ ਖੋਲ੍ਹਣ ਲਈ ਅੱਗੇ ਆਉਣਾ ਚਾਹੀਦਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਅਖ਼ੀਰ ਵਿਚ ਉਨ੍ਹਾਂ ਨੂੰ ਇਹ ਹੀ ਕਰਨਾ ਪਵੇਗਾ ਕਿਉਂਕਿ ਸਾਡਾ ਦੇਸ਼ ਮੁਹੱਬਤ ਦਾ ਦੇਸ਼ ਹੈ, ਨਫ਼ਰਤ ਦਾ ਨਹੀਂ। ਸਭਾ ਵਿਚ ਮਲਿਕਾਰਜੁਨ ਖੜਗੇ, ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਰਾਹੁਲ ਨੇ ਸੂਬਾ ਸਰਕਾਰ ਦੀ ਮਹੱਤਵਪੂਰਨ ਯੋਜਨਾ ਚਿਰੰਜੀਵੀ ਸਿਹਤ ਬੀਮਾ ਯੋਜਨਾ ਅਤੇ ਮਹਾਤਮਾ ਗਾਂਧੀ ਅੰਗਰੇਜ਼ੀ ਸਕੂਲ ਯੋਜਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। 


Tanu

Content Editor

Related News