MSP ਗਾਰੰਟੀ ਨੂੰ ਲੈ ਕੇ ਖੇਤੀ ਮਾਹਿਰਾਂ ਦੀ ਹੀ ਕਮੇਟੀ ਕਰ ਰਹੀ ਹੈ ਕੰਮ : ਨਰੇਂਦਰ ਤੋਮਰ

Friday, Dec 16, 2022 - 03:27 PM (IST)

ਨਵੀਂ ਦਿੱਲੀ (ਵਾਰਤਾ)- ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਦਿੱਤੇ ਜਾਣ ਨੂੰ ਲੈ ਕੇ ਬਣੀ ਕਮੇਟੀ 'ਚ ਸਿਰਫ਼ ਖੇਤੀ ਮਾਹਿਰ ਹੀ ਹਨ। ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ ਨੇ ਇਕ ਪ੍ਰਸ਼ਨ ਪੁੱਛਦੇ ਹੋਏ ਕਿਹਾ ਕਿ ਇਸ ਕਮੇਟੀ ਦਾ ਪ੍ਰਧਾਨ ਉਹ ਵਿਅਕਤੀ ਹੈ ਜੋ ਖੇਤੀਬਾੜੀ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਹੁਣ ਬਹੁਰਾਸ਼ਟਰੀ ਕੰਪਨੀ 'ਚ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹੀ ਵਿਅਕਤੀ ਨੇ ਤਿੰਨੋਂ ਵਾਪਸ ਲਏ ਗਏ ਖੇਤੀ ਕਾਨੂੰਨਾਂ ਨੂੰ ਬਣਾਉਣ 'ਚ ਮੁੱਖ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ : ਚਿੰਤਾ ਵਾਲੀ ਗੱਲ: ਭਾਰਤ ’ਚ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਇਸ 'ਤੇ ਤੋਮਰ ਨੇ ਕਿਹਾ ਕਿ ਇਸ ਕਮੇਟੀ 'ਚ ਜਿੰਨੇ ਵੀ ਲੋਕ ਹਨ, ਸਾਰੇ ਖੇਤੀ ਮਾਹਿਰ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐੱਮ.ਐੱਸ.ਪੀ. ਨੂੰ ਲੈ ਕੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਅਨੁਰੂਪ ਹੀ ਮੋਦੀ ਸਰਕਾਰ ਹੁਣ 22 ਖੇਤੀ ਉਤਪਾਦਾਂ ਦੇ ਐੱਮ.ਐੱਸ.ਪੀ. ਦਾ ਨਿਰਾਧਰਨ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਝੋਨੇ ਅਤੇ ਕਣਕ ਵਰਗੇ ਖੇਤੀ ਉਪਜ ਦੀ ਸਰਕਾਰੀ ਖਰੀਦ 'ਚ ਵਾਧਾ ਹੋਇਆ ਹੈ। ਇਕ ਹੋਰ ਪ੍ਰਸ਼ਨ 'ਤੇ ਉਨ੍ਹਾਂ ਕਿਹਾ ਕਿ ਨਕਲੀ ਕੀਟਨਾਸ਼ਕ ਦੇ ਮਾਮਲੇ 'ਚ ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਸੰਪਰਕ 'ਚ ਹੈ ਅਤੇ ਕਾਰਵਾਈ ਕੀਤੀ ਜਾਂਦੀ ਹੈ। ਕਿਸਾਨ 'ਤੇ ਕੀਟਨਾਸ਼ਕਾਂ ਦਾ ਪ੍ਰਭਾਵ ਨਹੀਂ ਹੋ ਸਕੇ, ਇਸ ਲਈ ਤਕਨਾਲੋਜੀ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਗਿਆ ਹੈ। ਡਰੋਨ ਦਾ ਵੀ ਉਪਯੋਗ ਕੀਤਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News