ਕੋਰੋਨਾ ਕਾਰਨ ਗਣਤੰਤਰ ਦਿਵਸ ਪਰੇਡ ''ਚ 5 ਹਜ਼ਾਰ ਤੋਂ 8 ਹਜ਼ਾਰ ਲੋਕਾਂ ਨੂੰ ਹੀ ਮਿਲੇਗੀ ਹਿੱਸਾ ਲੈਣ ਦੀ ਮਨਜ਼ੂਰੀ

Tuesday, Jan 18, 2022 - 04:01 PM (IST)

ਕੋਰੋਨਾ ਕਾਰਨ ਗਣਤੰਤਰ ਦਿਵਸ ਪਰੇਡ ''ਚ 5 ਹਜ਼ਾਰ ਤੋਂ 8 ਹਜ਼ਾਰ ਲੋਕਾਂ ਨੂੰ ਹੀ ਮਿਲੇਗੀ ਹਿੱਸਾ ਲੈਣ ਦੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਮਹਾਮਾਰੀ ਕਾਰਨ ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲੈਣ ਵਾਲਿਆਂ ਦੀ ਆਮ ਗਿਣਤੀ 'ਚ 70 ਤੋਂ 80 ਫੀਸਦੀ ਦੀ ਕਮੀ ਕੀਤੀ ਜਾਵੇਗੀ ਅਤੇ ਸਿਰਫ਼ 5 ਹਜ਼ਾਰ ਤੋਂ 8 ਹਜ਼ਾਰ ਲੋਕਾਂ ਨੂੰ ਹੀ ਇਸ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਹੋਵੇਗੀ। ਰੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਗਣਤੰਤਰ ਦਿਵਸ 'ਤੇ ਆਯੋਜਿਤ ਪਰੇਡ 'ਚ ਕਰੀਬ 25 ਹਜ਼ਾਰ ਲੋਕਾਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਪਰੇਡ ਲਈ ਮੁੱਖ ਮਹਿਮਾਨ ਆਉਣਗੇ ਜਾਂ ਨਹੀਂ, ਇਸ ਸੰਬੰਧ 'ਚ ਵਿਦੇਸ਼ ਮੰਤਰਾਲਾ ਨੇ ਹਾਲੇ ਫ਼ੈਸਲਾ ਕਰਨਾ ਹੈ। ਪਿਛਲੇ ਸਾਲ ਪਰੇਡ 'ਚ ਕੋਈ ਮੁੱਖ ਮਹਿਮਾਨ ਨਹੀਂ ਸੀ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ

ਉਨ੍ਹਾਂ ਦੱਸਿਆ ਕਿ ਗਿਣਤੀ 'ਚ ਕਟੌਤੀ ਦਾ ਮਕਸਦ ਲੋਕਾਂ ਨੂੰ ਦੂਰ ਰੱਖਣਾ ਅਤੇ ਸਮਾਜਿਕ ਦੂਰੀ ਬਣਾਏ ਰੱਖਣਾ ਹੈ ਤਾਂ ਕਿ ਪਰੇਡ ਕਾਰਨ ਸੰਕਰਮਣ ਦੇ ਮਾਮਲਿਆਂ 'ਚ ਵਾਧਾ ਨਾ ਹੋ ਸਕੇ। ਇਸ ਲਈ ਲੋਕਾਂ ਦੀ ਗਿਣਤੀ 'ਚ ਕਾਫ਼ੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸਲ ਗਿਣਤੀ ਹਾਲੇ ਤੈਅ ਨਹੀਂ ਕੀਤੀ ਗਈ ਹੈ ਪਰ ਇਸ ਸਾਲ ਇਹ ਗਿਣਤੀ 5 ਹਜ਼ਾਰ ਤੋਂ 8 ਹਜ਼ਾਰ ਦਰਮਿਆਨ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਪਰੇਡ ਟੀ.ਵੀ. ਅਤੇ 'ਲਾਈਵ ਸਟ੍ਰੀਮਿੰਗ' ਰਾਹੀਂ ਦੇਖਣ ਲਈ ਉਤਸ਼ਾਹਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮਹਿਮਾਨਾਂ ਬਾਰੇ ਵਿਦੇਸ਼ ਮੰਤਰਾਲਾ ਵਿਚਾਰ ਕਰ ਰਿਹਾ ਹੈ ਅਤੇ ਅਸੀਂ ਇਸ ਸੰਬੰਧ 'ਚ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News