ਚਾਰਧਾਮ ਯਾਤਰਾ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਆਨਲਾਈਨ ਰਜਿਸਟਰੇਸ਼ਨ ਨੇ ਪਾਰ ਕੀਤਾ 6.9 ਮਿਲੀਅਨ ਦਾ ਅੰਕੜਾ

10/09/2023 6:16:28 PM

ਮਸੂਰੀ- ਚਾਰਧਾਮ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ 'ਚ ਤੇਜ਼ੀ ਆਈ ਹੈ ਅਤੇ ਮਾਨਸੂਨ ਦਾ ਮੌਸਮ ਖ਼ਤਮ ਹੋਣ ਦੇ ਨਾਲ 6.9 ਮਿਲੀਅਨ ਤੋਂ ਵੱਧ ਦਾ ਅੰਕੜਾ ਪਾਰ ਕਰ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ 'ਚ ਤੀਰਥ ਯਾਤਰੀਆਂ ਦੀ ਗਿਣਤੀ 4.7 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਸੀ, ਜਿਸ ਨੇ ਇਸ ਸਾਲ ਯਾਤਰਾ ਲਈ ਇਕ ਰਿਕਾਰਡ ਬਣਾਇਆ। ਸਾਲ 2000 'ਚ ਚਾਰ ਧਾਮ ਤੀਰਥ ਯਾਤਰੀਆਂ ਦੀ ਗਿਣਤੀ 1.2 ਮਿਲੀਅਨ ਤੋਂ ਵੱਧ ਕੇ ਪਿਛਲੇ ਸਾਲ 4.4 ਮਿਲੀਅਨ ਤੋਂ ਵੱਧ ਹੋ ਗਈ ਹੈ। ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਕਿਹਾ,''ਮਾਨਸੂਨ ਦੀ ਸਮਾਪਤੀ ਤੋਂ ਬਾਅਦ, ਚਾਰ ਧਾਮ ਯਾਤਰਾ ਨੇ ਇਕ ਵਾਰ ਫਿਰ ਬਹੁਤ ਉਤਸ਼ਾਹ ਨਾਲ ਗਤੀ ਫੜ ਲਈ ਹੈ ਅਤੇ ਸ੍ਰੀ ਹੇਮਕੁੰਟ ਸਾਹਿਬ ਸਮੇਤ ਚਾਰਧਾਮ ਤੀਰਥ ਸਥਾਨਾਂ ਲਈ ਆਨਲਾਈਨ ਰਜਿਸਟਰੇਸ਼ਨ 6.9 ਮਿਲੀਅਨ ਦਾ ਅੰਕੜਾ ਪਾਰ ਕਰ ਗਿਆ ਹੈ। 

ਇਹ ਵੀ ਪੜ੍ਹੋ : Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਉਨ੍ਹਾਂ ਨੇ ਅੱਗੇ ਕਿਹਾ ਕਿ ਫਰਵਰੀ 'ਚ ਸ਼ੁਰੂ ਹੋਈ ਗੜ੍ਹਵਾਲ ਮੰਡਲ ਵਿਕਾਸ ਨਿਗਮ ਦੀ ਗੈਸਟ ਹਾਊਸ ਬੁਕਿੰਗ 26.68 ਕਰੋੜ ਦੀ ਅਨੁਮਾਨਤ ਕਮਾਈ ਨੂੰ ਪਾਰ ਕਰ ਗਈ ਹੈ। ਉਨ੍ਹਾਂ ਕਿਹਾ,''ਮੈਂ ਤੀਰਥ ਯਾਤਰੀਆਂ ਨੂੰ ਸਹੂਲਤਾਂ ਦਾ ਲਾਭ ਚੁੱਕਣ ਅਤੇ ਅੰਤਿਮ ਸਮੇਂ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣਾ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕਰਦਾ ਹਾਂ। ਰਜਿਸਟਰੇਸ਼ਨ ਬਾਰੇ ਆਨਲਾਈਨ ਵੈੱਬਸਾਈਟ ਰਜਿਸਟਰੇਸ਼ਨ- andtouristcare.uk.gov.in 'ਤੇ ਉਪਲੱਬਧ ਹੈ।'' ਇਸ ਸਾਲ ਚਾਰਧਾਮ ਯਾਤਰਾ 22 ਅਪ੍ਰੈਲ ਨੂੰ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਨਾਲ ਸ਼ੁਰੂ ਹੋਈ, ਇਸ ਤੋਂ ਬਾਅਦ 25 ਅਤੇ 27 ਅਪ੍ਰੈਲ ਨੂੰ ਕੇਦਾਰਨਾਥ ਅਤੇ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹੇ। ਚਾਰਧਾਮ ਮੰਦਰ ਹਰ ਸਾਲ ਲਗਭਗ 6 ਮਹੀਨਿਆਂ ਲਈ ਬੰਦ ਰਹਿੰਦੇ ਹਨ, ਗਰਮੀਆਂ 'ਚ (ਅਪ੍ਰੈਲ ਜਾਂ ਮਈ) ਖੁੱਲ੍ਹਦੇ ਹਨ ਅਤੇ ਸਰਦੀਆਂ ਦੀ ਸ਼ੁਰੂਆਤ (ਅਕਤੂਬਰ ਜਾਂ ਨਵੰਬਰ) ਨਾਲ ਬੰਦ ਹੋ ਜਾਂਦੇ ਹਨ। ਰਵਾਇਤੀ ਰੂਪ ਨਾਲ ਚਾਰਧਾਮ ਯਾਤਰਾ ਪੱਛਮ 'ਚ ਯਮੁਨੋਤਰੀ ਤੋਂ ਸ਼ੁਰੂ ਹੁੰਦੀ ਹੈ, ਫਿਰ ਗੰਗੋਤਰੀ ਤੱਕ ਜਾਂਦੀ ਹੈ ਅਤੇ ਅੰਤ 'ਚ ਪੂਰਬ 'ਚ ਕੇਦਾਰਨਾਥ ਅਤੇ ਬਦਰੀਨਾਥ ਤੱਕ ਜਾਂਦੀ ਹੈ। ਚਾਰ ਹਿਮਾਲਿਆ ਤੀਰਥ ਸਥਾਨ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ, ਬਦਰੀਨਾਥ, ਗੜ੍ਹਵਾਲ ਹਿਮਾਲਿਆ ਦੇ ਪਹਾੜੀ ਇਲਾਕੇ 'ਚ ਸਥਿਤ ਹਨ। ਸਾਰੇ ਤੀਰਥ ਸਥਾਨ ਸਮੁੰਦਰ ਤੋਂ 3,000 ਮੀਟਰ ਤੋਂ ਵੱਧ ਉੱਚਾਈ 'ਤੇ ਸਥਿਤ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News