Online Gaming ''ਚ ਗੁਆਏ ਲੱਖਾਂ ਰੁਪਏ, ਤੰਗ ਆ ਕੇ ਪਤੀ-ਪਤਨੀ ਨੇ ਜੋ ਕੀਤਾ, ਦੇਖ ਸਭ ਦੇ ਉੱਡੇ ਹੋਸ਼
Tuesday, Jun 03, 2025 - 10:39 AM (IST)
 
            
            ਕੋਟਾ- ਰਾਜਸਥਾਨ ਦੇ ਕੋਟਾ ਜ਼ਿਲ੍ਹੇ 'ਚ ਆਨਲਾਈਨ ਜੂਏ 'ਚ ਲਗਭਗ 5 ਲੱਖ ਰੁਪਏ ਹਾਰਨ ਤੋਂ ਬਾਅਦ ਇਕ ਵਿਅਕਤੀ ਨੇ ਆਪਣੀ ਪਤਨੀ ਸਮੇਤ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਦੀਪਕ ਰਾਠੌਰ ਅਤੇ ਉਸ ਦੀ ਪਤਨੀ ਰਾਜੇਸ਼ ਰਾਠੌਰ ਸੋਮਵਾਰ ਸਵੇਰੇ ਜ਼ਿਲ੍ਹੇ ਦੇ ਖੇੜਾ ਰਾਮਪੁਰ ਪਿੰਡ 'ਚ ਘਰ 'ਚ ਫਾਹੇ ਨਾਲ ਲਟਕੇ ਮਿਲੇ। ਪੁਲਸ ਦਾ ਕਹਿਣਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜੋੜੇ ਨੇ ਐਤਵਾਰ ਰਾਤ ਨੂੰ ਸਥਾਨਕ ਬਾਜ਼ਾਰ ਤੋਂ ਨਾਈਲੋਨ ਰੱਸੀ ਖਰੀਦੀ ਅਤੇ ਖਾਣਾ ਖਾਣ ਤੋਂ ਬਾਅਦ ਫਾਹਾ ਲੈ ਲਿਆ। ਡਿਪਟੀ ਸੁਪਰਡੈਂਟ ਆਫ਼ ਪੁਲਸ ਰਾਜੇਸ਼ ਢਾਕਾ ਨੇ ਕਿਹਾ ਕਿ ਸੋਮਵਾਰ ਸਵੇਰੇ ਜਦੋਂ ਦੀਪਕ ਦੇ ਪਿਤਾ ਨੇ ਦੀਪਕ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ ਅਤੇ ਫਿਰ ਦਰਵਾਜ਼ਾ ਤੋੜਨ 'ਤੇ ਦੋਵੇਂ ਅੰਦਰ ਫਾਹੇ ਨਾਲ ਲਟਕੇ ਮਿਲੇ।
ਇਹ ਵੀ ਪੜ੍ਹੋ : ਹੁਣ ਕਾਲਾ ਕੋਟ ਨਹੀਂ ਪਾਉਣਗੇ ਵਕੀਲ !
ਪੁਲਸ ਨੇ ਕਿਹਾ ਕਿ ਕਮਰੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਦੀਪਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਹਾਲ 'ਚ ਆਨਲਾਈਨ ਜੂਆ ਖੇਡਦੇ ਹੋਏ ਉਹ ਕਰੀਬ 5 ਲੱਖ ਰੁਪਏ ਗੁਆ ਬੈਠਾ ਸੀ ਅਤੇ ਉਦਾਸ ਸੀ। ਪਰਿਵਾਰ ਦੇ ਮੈਂਬਰਾਂ ਅਨੁਸਾਰ ਕੁਝ ਦਿਨ ਪਹਿਲੇ ਦੀਪਕ ਨੇ ਆਪਣੀ ਪਤਨੀ ਦੀ ਵੱਡੀ ਭੈਣ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਉਸ ਨੂੰ ਆਪਣੀ ਪਰੇਸ਼ਾਨੀ ਦੱਸੀ ਸੀ ਅਤੇ ਕਿਹਾ ਸੀ ਕਿ ਉਸ ਕੋਲ ਖ਼ੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ। ਉਦੋਂ ਉਸ ਦੀ ਪਤਨੀ ਦੀ ਵੱਡੀ ਭੈਣ ਨੇ ਉਸ ਨੂੰ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਸੀ ਅਤੇ ਮਦਦ ਦਾ ਭਰੋਸਾ ਦਿੱਤਾ ਸੀ। ਇਸ ਵਿਚ ਪੁਲਸ ਡਿਪਟੀ ਸੁਪਰਡੈਂਟ ਨੇ ਕਿਹਾ ਕਿ ਖ਼ੁਦਕੁਸ਼ੀ ਦੇ ਕਾਰਨ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            