12ਵੀਂ ਜਮਾਤ ਦੇ ਵਿਦਿਆਰਥੀ ਓਂਕਾਰ ਬੱਤਰਾ ਦਾ ਕਮਾਲ, ਲਾਂਚ ਕੀਤਾ ਨੈਨੋ-ਸੈਟੇਲਾਈਟ
Wednesday, Dec 07, 2022 - 01:11 PM (IST)

ਜੰਮੂ (ਏਜੰਸੀ)- ਜੰਮੂ ਦੇ 12ਵੀਂ ਜਮਾਤ ਦੇ ਵਿਦਿਆਰਥੀ ਓਂਕਾਰ ਬੱਤਰਾ ਨੇ ਇਸ ਮਹੀਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਮਦਦ ਨਾਲ ਆਪਣਾ ਨੈਨੋ ਸੈਟੇਲਾਈਟ ਲਾਂਚ ਕੀਤਾ। ਬੀ.ਐੱਸ.ਐੱਫ. ਸੀਨੀਅਰ ਸੈਕੰਡਰੀ ਸਕੂਲ ਜੰਮੂ ਦੇ ਵਿਦਿਆਰਥੀ ਬੱਤਰਾ ਨੇ ਭਾਰਤ ਦਾ ਪਹਿਲਾ ਓਪਨ-ਸੋਰਸ ਸੈਟੇਲਾਈਟ 'ਇਨਕਿਊ' ਵਿਕਸਿਤ ਕੀਤਾ ਹੈ। ਪੈਰਾਡਾਕਸ ਸੋਨਿਕ ਸਪੇਸ ਰਿਸਰਚ ਏਜੰਸੀ ਦੇ ਬੈਨਰ ਹੇਠ ਤਿਆਰ ਇਸ ਸੈਟੇਲਾਈਟ ਨੂੰ ਇਸਰੋ ਦੀ ਮਦਦ ਨਾਲ ਇਸੇ ਮਹੀਨੇ ਲਾਂਚ ਕੀਤਾ ਜਾਣਾ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਬੱਤਰਾ ਨੇ ਕਿਹਾ ਕਿ ਸੈਟੇਲਾਈਟ ਦਾ ਭਾਰ ਇਕ ਕਿਲੋਗ੍ਰਾਮ ਹੈ ਅਤੇ ਇਸ ਨੂੰ ਨੈਨੋ ਤਕਨਾਲੋਜੀ ਦੀ ਮਦਦ ਨਾਲ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਕਈ ਯੂਨੀਵਰਸਿਟੀਆਂ ਅਤੇ ਸੋਧਕਰਤਾ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ, ਇਸ ਲਈ ਉਸ ਨੇ ਇਸਰੋ ਦੀ ਮਦਦ ਨਾਲ ਇਸ ਨੂੰ ਪੁਲਾੜ 'ਚ ਲਾਂਚ ਕਰਨ ਦਾ ਫ਼ੈਸਲਾ ਕੀਤਾ।
ਭਾਰਤ 'ਚ ਇਸ ਦੀ ਲਾਂਚਿੰਗ 'ਚ 20 ਤੋਂ 80 ਲੱਖ ਰੁਪਏ ਦਾ ਖਰਚ ਆਇਆ, ਜਦੋਂ ਕਿ ਵਿਦੇਸ਼ਾਂ 'ਚ ਇਹ ਕੀਮਤ ਕਰੋੜਾਂ 'ਚ ਚਲੀ ਗਈ। ਉਸ ਨੇ ਕਿਹਾ ਕਿ ਪੁਲਾੜ 'ਚ ਲਾਂਚ ਹਰ ਸੈਟੇਲਾਈਟ ਦਾ ਇਕ ਵਿਸ਼ੇਸ਼ ਮਿਸ਼ਨ ਹੁੰਦਾ ਹੈ। ਉਸ ਨੇ ਕਿਹਾ ਕਿ ਸੈਟੇਲਾਈਟ ਦੇ 2 ਮਿਸ਼ਨ ਹਨ। ਇਕ ਇਹ ਹੈ ਕਿ ਕੀ ਇੰਨਾ ਹਲਕਾ ਸੈਟੇਲਾਈਟ ਪੁਲਾੜ 'ਚ ਕੰਮ ਕਰ ਸਕਦਾ ਹੈ, ਦੂਜਾ ਤਾਪਮਾਨ ਨੂੰ ਦੇਖ ਕੇ ਸੋਧਕਰਤਾਵਾਂ ਨੂੰ ਇਹ ਜਾਣਨ 'ਚ ਮਦਦ ਮਿਲੇਗੀ ਕਿ ਮੌਸਮ ਦੀ ਸਥਿਤੀ ਕਿਹੋ ਜਿਹੀ ਹੋਣ ਵਾਲੀ ਹੈ। ਬੱਤਰਾ, ਜੋ ਬੱਤਰਾ ਤਕਨਾਲੋਜੀ ਦਾ ਮੁੱਖ ਕਾਰਜਕਾਰੀ ਅਧਿਕਾਰ ਵੀ ਹੈ ਨੂੰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਕੋਰੋਨਾ ਲਈ ਇਕ ਇੰਟਰੈਕਟਿਵ ਵੈੱਬਸਾਈਟ ਬਣਾਉਣ ਲਈ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਮਿਲਿਆ। ਬੱਤਰਾ ਨੇ 7 ਸਾਲ ਦੀ ਉਮਰ 'ਚ ਪਹਿਲੀ ਵੈੱਬਸਾਈਟ ਬਣਾਈ, ਜਿਸ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵੈੱਬਮਾਸਟਰ (ਪੁਰਸ਼) ਬਣ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਜਗ੍ਹਾ ਦਿਵਾਈ। ਉਹ 12 ਸਾਲ ਦੀ ਉਮਰ 'ਚ ਆਪਣੀ ਕਿਤਾਬ 'When The Time Stops' ਲਿਖ ਕੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸਿਧਾਂਤਕ ਲੇਖ ਬਣ ਗਿਆ। ਉਸ ਨੇ 2 ਕੰਪਨੀਆਂ ਬਣਾਈਆਂ ਹਨ, ਇਕ 2018 'ਚ ਬੱਤਰਾ ਤਕਨਾਲੋਜੀ ਅਤੇ ਦੂਜੀ 2019 'ਚ ਯੂਨਾਈਟੇਡ ਇੰਡੀਆ ਪਬਲਿਸ਼ਿੰਗ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ