''ਵਨ ਰੈਂਕ, ਵਨ ਪੈਨਸ਼ਨ'' ਯੋਜਨਾ ਦੇ 6 ਸਾਲ ਪੂਰੇ ਹੋਣ ''ਤੇ BJP ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ

Sunday, Nov 07, 2021 - 09:44 PM (IST)

ਨਵੀਂ ਦਿੱਲੀ- ਵਨ ਰੈਂਕ, ਵਨ ਪੈਨਸ਼ਨ ਯੋਜਨਾ ਨੂੰ ਅੱਜ 6 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ 'ਤੇ ਭਾਜਪਾ ਨੇਤਾਵਾਂ ਨੇ ਪੀ.ਐੱਮ. ਮੋਦੀ ਨੂੰ ਵਧਾਈ ਦਿੱਤੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ 'ਵਨ ਰੈਂਕ ਵਨ ਪੈਨਸ਼ਨ (ਓ.ਆਰ.ਓ.ਪੀ.) ਦੀ ਛੇਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰਿਕਰ ਨੂੰ ਯਾਦ ਕੀਤਾ। ਪ੍ਰਮੋਦ ਸਾਂਵਤ ਨੇ ਕਿਹਾ ਕਿ 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਮਰ ਮੋਦੀ ਜੀ ਦੀ ਜੋ.ਸ਼ੀਲੀ ਅਗਵਾਈ 'ਚ ਗੋਆ ਦੇ ਪਿਆਰੇ ਬੇਟੇ ਮਨੋਹਰ ਭਾਈ ਪਰੀਕਰ ਨੇ 'ਵਨ ਰੈਂਕ ਵਨ ਪੈਨਸ਼ਨ' ਨਾਲ ਸੰਬੰਧਿਤ ਬਹੁਤ ਸਮੇਂ ਤੋਂ ਉਡਿਕਿਆ ਜਾ ਰਿਹਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਫੌਜੀਆਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਇਤਿਹਾਸਕ ਨੀਤੀਗਤ ਫੈਸਲਾ ਦੀ ਅਗਵਾਈ ਕਰਨ ਲਈ ਸਵਰਗੀ ਮਨੋਹਰ ਭਾਈ ਨੂੰ ਯਾਦ ਕਰਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।

ਇਹ ਵੀ ਪੜ੍ਹੋ : ਜਰਮਨੀ 'ਚ ਟਰੇਨ 'ਚ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਦਾ ਮਕਸਦ ਅਜੇ ਤੱਕ ਨਹੀਂ ਹੋ ਸਕਿਆ ਸਾਫ

ਇਸ ਤੋਂ ਇਲਾਵਾ ਸਾਬਕਾ ਕੇਂਦੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕੂ 'ਤੇ ਕਿਹਾ ਕਿ 6 ਸਾਲ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੇ 'ਵਨ ਰੈਂਕ, ਵਨ ਪੈਨਸ਼ਨ' ਨੂੰ ਲਾਗੂ ਕਰਨ ਦਾ ਇਤਿਹਾਸਕ ਫੈਸਲਾ ਲਿਆ ਸੀ। ਇਸ ਦੇਸ਼ ਦੇ ਉਨ੍ਹਾਂ ਦਿੱਗਜਾਂ ਅਤੇ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਫੈਸਲਾ ਲਿਆ ਗਿਆ, ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲਿਦਾਨ ਦੇਣ ਤੋਂ ਕਦੇ ਪਿੱਛੇ ਨਹੀਂ ਹਟੇ ਤਾਂ ਕਿ ਅਸੀਂ ਆਪਣੇ ਪਰਿਵਾਰ ਨਾਲ ਸ਼ਾਂਤੀ ਨਾਲ ਰਹਿ ਸਕਣ।

PunjabKesari

ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ 'ਚ ਖੋਲ੍ਹੇਗਾ ਪਹਿਲਾ ਸਕੂਲ

ਉਥੇ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਨਿਸ਼ਕਾਮ ਭਾਵ ਨਾਲ ਭਾਰਤ ਦੀ ਸੇਵਾ ਕਰਨ ਵਾਲਿਆਂ ਦੀ ਸੇਵ ਕਰਨਾ! 6 ਸਾਲ ਪਹਿਲਾਂ ਸਾਡੇ ਸਾਬਕਾ ਫੌਜੀਆਂ ਨੂੰ ਲਈ ਵਨ ਰੈਂਕ ਵਨ ਪੈਨਸ਼ਨ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਸੀ। ਸਰਕਾਰ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਸਾਡੇ ਹਥਿਆਰਬੰਦ ਬਲਾਂ ਦੀ ਭਲਾਈ ਨੂੰ ਯਕੀਨੀ ਕਰਨ ਲਈ ਵਚਨਬੱਧ ਹੈ ਜੋ ਦੇਸ਼ਵਾਸੀਆਂ ਦੀ ਰੱਖਿਆ ਕਰਦੇ ਹਨ।

PunjabKesari

ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ 6 ਸਾਲ ਪਹਿਲਾਂ ਵਨ ਰੈਂਕ, ਵਨ ਪੈਨਸ਼ਨ ਯੋਜਨਾ ਨੂੰ ਲਾਗੂ ਕਰਕੇ ਮੋਦੀ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਨਿਆਂ ਦਿੱਤਾ ਹੈ। ਇਕ ਮੰਗ ਜੋ ਪਿਛਲੇ 40 ਸਾਲਾਂ ਤੋਂ ਪੂਰੀ ਨਹੀਂ ਹੋਈ ਸੀ। ਮੋਦੀ ਸਰਕਾਰ ਸਾਡੇ ਰੱਖਿਆ ਬਲਾਂ ਦੀ ਭਲਾਈ ਲਈ ਵਚਨਬੱਧ ਹੈ।

PunjabKesari

ਇਹ ਵੀ ਪੜ੍ਹੋ : ਯੇਰੂਸ਼ੇਲਮ 'ਚ ਅਮਰੀਕੀ ਮਿਸ਼ਨ ਨੂੰ ਲੈ ਕੇ ਫਲਸਤੀਨ ਤੇ ਇਜ਼ਰਾਈਲ ਆਹਮੋ-ਸਾਹਮਣੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News