‘ਇਕ ਵਿਅਕਤੀ ਇਕ ਹੀ ਸੀਟ ’ਤੇ ਲੜੇ ਚੋਣ’, ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲਾ ਨੂੰ ਭੇਜਿਆ ਮਤਾ

Saturday, Oct 08, 2022 - 05:19 PM (IST)

‘ਇਕ ਵਿਅਕਤੀ ਇਕ ਹੀ ਸੀਟ ’ਤੇ ਲੜੇ ਚੋਣ’, ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲਾ ਨੂੰ ਭੇਜਿਆ ਮਤਾ

ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਕਾਨੂੰਨ ਮੰਤਰਾਲਾ ਨੂੰ ਇਕ ਵਿਅਕਤੀ ਇਕ ਸੀਟ ਦਾ ਮਤਾ ਭੇਜਿਆ ਹੈ। ਯਾਨੀ ਕਿ ਇਕ ਵਿਅਕਤੀ ਇਕ ਹੀ ਸੀਟ ’ਤੇ ਚੋਣ ਲੜੇ। ਇਸ ਮਤੇ ’ਚ ਨਵੀਆਂ ਵਿਵਸਥਾਵਾਂ ਅਤੇ ਸੋਧਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਮਤੇ ਨਾਲ ਜੁੜੇ ਬਦਲਾਅ ਨਾਲ ਵੱਧ ਤੋਂ ਵੱਧ ਦੋ ਸੀਟਾਂ ’ਤੇ ਚੋੜ ਲਈ ਛੋਟ ਖ਼ਤਮ ਹੋ ਜਾਵੇਗੀ ਅਤੇ ਉਮੀਦਵਾਰ ਸਿਰਫ ਇਕ ਹੀ ਸੀਟ ’ਤੇ ਚੋਣ ਲੜ ਸਕੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਮੀਦਵਾਰ ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜ ਸਕਦਾ ਸੀ ਪਰ ਬਾਅਦ ’ਚ ਚੋਣ ਕਮਿਸ਼ਨ ਨੇ ਕਾਨੂੰਨ ’ਚ ਬਦਲਾਅ ਲਿਆ ਕੇ ਦੋ ਸੀਟਾਂ ਤੱਕ ਹੀ ਚੋਣ ਲੜਨ ਨੂੰ ਸੀਮਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਯ ਲੜੇਗਾ ਆਦਮਪੁਰ ਤੋਂ ਜ਼ਿਮਨੀ ਚੋਣ, BJP ਨੇ ਦਿੱਤੀ ਟਿਕਟ

‘ਇਕ ਵਿਅਕਤੀ ਇਕ ਸੀਟ’ ਦੇ ਮਤੇ ਦੇ ਪਿੱਛੇ ਚੋਣ ਕਮਿਸ਼ਨ ਦਾ ਤਰਕ ਹੈ ਕਿ ਇਸ ਨਾਲ ਜ਼ਿਮਨੀ ਚੋਣ ਦੀ ਨੌਬਤ ਨਹੀਂ ਆਵੇਗੀ ਅਤੇ ਸਰਕਾਰੀ ਫੰਡ ’ਤੇ ਪੈਣ ਵਾਲਾ ਵਿੱਤੀ ਬੋਝ ਨੂੰ ਘੱਟ ਕੀਤਾ ਜਾ ਸਕੇਗਾ। ਸਾਲ 1996 ਤੋਂ ਪਹਿਲਾਂ ਕੋਈ ਉਮੀਦਵਾਰ ਇਕ ਤੋਂ ਵੱਧ ਸੀਟਾਂ ਤੋਂ ਚੋਣ ਲੜ ਸਕਦਾ ਸੀ, ਜਿਸ ਤੋਂ ਬਾਅਦ ਜਨਪ੍ਰਤੀਨਿਧੀ ਕਾਨੂੰਨ ’ਚ ਸੋਧ ਕਰ ਕੇ ਦੋ ਸੀਟਾਂ ਤੱਕ ਸੀਮਤ ਕੀਤਾ ਗਿਆ ਸੀ। 1996 ’ਚ ਰਿਪ੍ਰੈਜੈਂਟੇਸ਼ਨ ਆਫ਼ ਦਿ ਪੀਪੁਲ ਐਕਟ, 1951 ’ਚ ਸੋਧ ਕੀਤਾ ਗਿਆ ਅਤੇ ਇਹ ਤੈਅ ਕੀਤਾ ਗਿਆ ਕਿ ਵੱਧ ਤੋਂ ਵੱਧ ਸੀਟਾਂ ਦੀ ਗਿਣਤੀ ਦੋ ਤੈਅ ਕੀਤੀ ਜਾਵੇ।

ਇਹ ਵੀ ਪੜ੍ਹੋ- ਜਾਦੂ ਟੂਣੇ ਲਈ ਜਾਣਿਆ ਜਾਂਦਾ ਦੇਸ਼ ਦਾ ਇਹ ਸੂਬਾ ਹੁਣ ਬਾਲ ਵਿਆਹ ਨੂੰ ਲੈ ਕੇ ਮੁੜ ਚਰਚਾ 'ਚ

ਇਸ ਬਾਬਤ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਾਨੂੰਨ ਮੰਤਰਾਲਾ ਨੂੰ ਇਕ ਚਿੱਠੀ ਲਿਖ ਕੇ ‘ਇਕ ਵਿਅਕਤੀ-ਇਕ ਸੀਟ’ ਦਾ ਨਿਯਮ ਲਾਗੂ ਕਰਨ ਦਾ ਮਤਾ ਨਵੇਂ ਸਿਰਿਓਂ ਭੇਜਿਆ ਹੈ। ਇਸ ਤੋਂ ਪਹਿਲਾਂ 2004 ’ਚ ਇਹ ਮਤਾ ਕੇਂਦਰ ਨੂੰ ਭੇਜਿਆ ਜਾ ਚੁੱਕਾ ਹੈ ਪਰ ਠੰਡੇ ਬਸਤੇ ’ਚ ਪਿਆ ਹੋਇਆ ਹੈ। ਚੋਣਾਂ ’ਚ ‘ਇਕ ਵਿਅਕਤੀ ਇਕ ਸੀਟ’ ਨਿਯਮ ਲਾਗੂ ਕਰਨ ਲਈ ਲੋਕ ਪ੍ਰਤੀਨਿਧੀ ਐਕਟ, 1951 (ਰਿਪ੍ਰਜੈਂਟੇਸ਼ਨ ਆਫ ਦਿ ਪੀਪੁਲ ਐਕਟ, 1951) ’ਚ ਬਦਲਾਅ ਕਰਨਾ ਹੋਵੇਗਾ।

ਮੌਜੂਦਾ ਸਮੇਂ ’ਚ ਜਨਪ੍ਰਤੀਨਿਧੀ ਕਾਨੂੰਨ ਦੇ ਸੈਕਸ਼ਨ 33 (7) ’ਚ ਮੌਜੂਦ ਨਿਯਮਾਂ ਮੁਤਾਬਕ ਇਕ ਵਿਅਕਤੀ ਦੋ ਸੀਟਾਂ ’ਤੇ ਚੋਣ ਲੜ ਸਕਦਾ ਹੈ। ਕਮਿਸ਼ਨ ਨੇ 2004 ’ਚ ਪਹਿਲੀ ਵਾਰ ਕੇਂਦਰ ਸਰਕਾਰ ਨੂੰ ‘ਇਕ ਵਿਅਕਤੀ-ਇਕ ਸੀਟ’ ਦਾ ਮੱਤਾ ਭੇਜਦੇ ਹੋਏ ਇਹ ਤਰਕ ਦਿੱਤਾ ਸੀ ਕਿ ਜੇਕਰ ਇਕ ਵਿਅਕਤੀ ਦੋ ਸੀਟਾਂ ਤੋਂ ਚੋਣ ਲੜਦਾ ਹੈ ਅਤੇ ਦੋਹਾਂ ਥਾਂ ਤੋਂ ਜਿੱਤਣ ਮਗਰੋਂ ਇਕ ਸੀਟ ਖਾਲੀ ਕਰਦਾ ਹੈ ਤਾ ਜ਼ਿਮਨੀ ਚੋਣ ਕਰਾਉਣ ’ਚ ਮੁੜ ਖਰਚ ਆਉਂਦਾ ਹੈ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’


author

Tanu

Content Editor

Related News