ਭਾਰਤ ’ਚ ਵੱਧ ਰਹੀ ਅਸਮਾਨਤਾ, ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ

Thursday, Mar 21, 2024 - 12:19 PM (IST)

ਭਾਰਤ ’ਚ ਵੱਧ ਰਹੀ ਅਸਮਾਨਤਾ,  ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ 2000 ਦੇ ਦਹਾਕੇ ਦੀ ਸ਼ੁਰੂਆਤ ਨਾਲ ਆਰਥਿਕ ਅਸਮਾਨਤਾ ਲਗਾਤਾਰ ਵੱਧ ਰਹੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2022-23 ’ਚ ਦੇਸ਼ ਦੀ ਸਭ ਤੋਂ ਅਮੀਰ ਇਕ ਫੀਸਦੀ ਆਬਾਦੀ ਦੀ ਇਨਕਮ ’ਚ ਹਿੱਸੇਦਾਰੀ ਵੱਧ ਕੇ 22.6 ਫੀਸਦੀ ਹੋ ਗਈ ਹੈ। ਉਥੇ ਜਾਇਦਾਦ ’ਚ ਉਨ੍ਹਾਂ ਦੀ ਹਿੱਸੇਦਾਰੀ ਵਧ ਕੇ 40.1 ਫੀਸਦੀ ਹੋ ਗਈ ਹੈ।

ਇਹ ਵੀ ਪੜ੍ਹੋ :   Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

‘ਭਾਰਤ ’ਚ ਆਮਦਨੀ ਅਤੇ ਸੰਪਦਾ ’ਚ ਅਸਮਾਨਤਾ

1922-2023 ਅਰਬਪਤੀ ਰਾਜ ਦਾ ਵਿਕਾਸ’ ਸਿਰਲੇਖ ਵਾਲੀ ਰਿਪੋਰਟ ਕਹਿੰਦੀ ਹੈ ਕਿ 2014-15 ਅਤੇ 2022-23 ’ਚ ਉੱਚ ਪੱਧਰ ਦੀ ਅਸਮਾਨਤਾ ’ਚ ਵਾਧਾ ਵਿਸ਼ੇਸ਼ ਰੂਪ ਨਾਲ ਧਨ ਦੇ ਕੇਂਦਰਿਤ ਹੋਣ ਤੋਂ ਪਤਾ ਲੱਗਦਾ ਹੈ। ਇਹ ਰਿਪੋਰਟ ਥਾਮਸ ਪਿਕੇਟੀ (ਪੈਰਿਸ ਸਕੂਲ ਆਫ ਇਕਨਾਮਿਕਸ ਐਂਡ ਵਰਲਡ ਇਨਇਕਵਲਿਟੀ ਲੈਬ), ਲੁਕਾਸ ਚਾਂਸਲ (ਹਾਰਵਡ ਕੈਨੇਡੀ ਸਕੂਲ ਐਂਡ ਵਰਲਡ ਇਨਇਕਵਲਿਟੀ ਲੈਬ) ਅਤੇ ਨਿਤਿਨ ਕੁਮਾਰ ਭਾਰਤੀ (ਨਿਊਯਾਰਕ ਯੂਨੀਵਰਸਿਟੀ ਅਤੇ ਵਰਲਡ ਇਨਇਕਵਲਿਟੀ ਲੈਬ) ਦੁਆਰਾ ਲਿੱਖੀ ਗਈ ਹੈ। ਰਿਪੋਰਟ ਅਨੁਸਾਰ,‘‘2022-23 ਤੱਕ ਸਭ ਤੋਂ ਅਮੀਰ ਇਕ ਫੀਸਦੀ ਲੋਕਾਂ ਦੀ ਇਨਕਮ ਅਤੇ ਸੰਪਦਾ ’ਚ ਹਿੱਸਾ ਇਤਿਹਾਸਕ ਉੱਚ ਪੱਧਰ ਕ੍ਰਮਵਾਰ 22.6 ਫੀਸਦੀ ਅਤੇ 40.1 ਫੀਸਦੀ ’ਤੇ ਸੀ। ਭਾਰਤ ਦੀ ਚੋਟੀ ਦੀ ਇਕ ਫੀਸਦੀ ਆਮਦਨੀ ਹਿੱਸੇਦਾਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਇਹ ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਵੀ ਜ਼ਿਆਦਾ ਹੈ।’’

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News