ਸਕਾਰਪੀਓ ਗੱਡੀ ਵਿੱਚ ਸਵਾਰ ਵਿਅਕਤੀਆਂ ਉੱਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਇਕ ਦੀ ਮੌਤ

Wednesday, Jul 12, 2017 - 01:55 PM (IST)

ਸਕਾਰਪੀਓ ਗੱਡੀ ਵਿੱਚ ਸਵਾਰ ਵਿਅਕਤੀਆਂ ਉੱਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਇਕ ਦੀ ਮੌਤ

ਪਾਨੀਪਤ— ਸ਼ਹਿਰ ਦੇ ਫਤਿਪੁਰੀ ਚੌਕ 'ਤੇ ਬਾਈਕ ਸਵਾਰ 2 ਬਦਮਾਸ਼ਾਂ ਵੱਲੋਂ ਵਿਅਕਤੀਆਂ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕਾਰਪੀਓ ਗੱਡੀ 'ਚ ਸਵਾਰ 2 ਵਿਅਕਤੀ ਕਿਤੇ ਜਾ ਰਹੇ ਸੀ। ਉਦੋਂ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਂਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਚੱਲਦੇ ਇਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

PunjabKesari

ਜ਼ਖਮੀ ਨੂੰ ਪਾਨੀਪਤ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਮਰਨ ਵਾਲੇ ਦੀ ਪਛਾਣ ਰਾਕੇਸ਼ ਸ਼ਯੋਕੰਦ ਤਹਿਸ਼ੀਲ ਕੈਂਪ ਵਾਸੀ ਦੇ ਰੂਪ 'ਚ ਹੋਈ ਹੈ। 
 


Related News