''ਵਨ ਨੇਸ਼ਨ, ਵਨ ਇਲੈਕਸ਼ਨ'' ਬਿੱਲ ਨੂੰ ਸਵੀਕਾਰ ਕਰਨ ਲਈ ਲੋਕ ਸਭਾ ''ਚ ਹੋਈ ਵੋਟਿੰਗ
Tuesday, Dec 17, 2024 - 01:29 PM (IST)
ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ 'ਚ 'ਵਨ ਨੇਸ਼ਨ, ਵਨ ਇਲੈਕਸ਼ਨ' ਲਈ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ। ਬਿੱਲ ਨੂੰ ਸਵੀਕਾਰ ਕਰਨ ਲਈ ਲੋਕ ਸਭਾ 'ਚ ਵੋਟਿੰਗ ਹੋਈ। ਬਿੱਲ ਦੇ ਪੱਖ 'ਚ 220 ਅਤੇ ਵਿਰੋਧ 'ਚ 149 ਵੋਟਾਂ ਪਈਆਂ। ਜਿਸ ਨੂੰ ਕਾਨੂੰਨ ਮੰਤਰੀ ਨੇ ਦੇਸ਼ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਦੇ ਪ੍ਰਬੰਧ ਵਾਲੇ 'ਸੰਵਿਧਾਨ (129ਵਾਂ ਸੋਧ) ਬਿੱਲ, 2024' ਅਤੇ ਉਸ ਨਾਲ ਜੁੜੇ 'ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024' ਨੂੰ ਮੁੜ ਸਥਾਪਤ ਕਰਨ ਲਈ ਸੰਸਦ ਦੇ ਹੇਠਲੇ ਸਦਨ 'ਚ ਪੇਸ਼ ਕੀਤਾ।