ਚੋਣਾਂ ਦੇ ਸਮੇਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ''ਇਕ ਦੇਸ਼, ਇਕ ਚੋਣ'' : ਖੜਗੇ
Wednesday, Sep 18, 2024 - 03:59 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ 'ਇਕ ਦੇਸ਼, ਇਕ ਚੋਣ' ਦੀ ਵਿਵਸਥਾ ਵਿਵਹਾਰਿਕ ਨਹੀਂ ਹੈ ਅਤੇ ਭਾਜਪਾ ਚੋਣਾਂ ਦੇ ਸਮੇਂ ਇਸ ਰਾਹੀਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਇਕ ਦੇਸ਼, ਇਕ ਚੋਣ' ਦੀ ਵਿਵਸਥਾ ਚੱਲਣ ਵਾਲੀ ਨਹੀਂ ਹੈ।
ਇਹ ਵੀ ਪੜ੍ਹੋ : 'ਇਕ ਦੇਸ਼ ਇਕ ਚੋਣ' ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਖੜਗੇ ਨੇ ਕਿਹਾ,''ਇਹ ਵਿਵਹਾਰਿਕ ਨਹੀਂ ਹੈ, ਚੱਲਣ ਵਾਲਾ ਨਹੀਂ ਹੈ... ਚੋਣਾਂ ਦੇ ਸਮੇਂ ਜਦੋਂ ਮੁੱਦੇ ਨਹੀਂ ਮਿਲ ਰਹੇ ਤਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।'' ਦੱਸਣਯੋਗ ਹੈ ਕਿ ਕੈਬਨਿਟ ਦੀ ਬੈਠਕ 'ਚ ਇਸ ਮੁੱਦੇ ਨੂੰ ਰੱਖਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਆਪਣੇ ਮੌਜੂਦਾ ਕਾਰਜਕਾਲ 'ਚ ਹੀ 'ਇਕ ਦੇਸ਼, ਇਕ ਚੋਣ' ਨੂੰ ਲਾਗੂ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8