ਮਾਹਵਾਰੀ ਦੌਰਾਨ ਵਿਦਿਆਰਥਣਾਂ ਨੂੰ ਇਕ ਦਿਨ ਦੀ ਛੁੱਟੀ, ਇਸ ਯੂਨੀਵਰਸਿਟੀ ਦਾ ਐਲਾਨ

Saturday, Dec 07, 2024 - 03:00 PM (IST)

ਗੰਗਟੋਕ- ਮਾਹਵਾਰੀ ਦੌਰਾਨ ਵਿਦਿਆਰਥਣਾਂ ਨੂੰ ਹਰ ਮਹੀਨੇ ਇਕ ਦਿਨ ਦੀ ਛੁੱਟੀ ਦੀ ਇਜਾਜ਼ਤ ਦਿੱਤੀ ਹੈ। ਇਕ ਨੋਟੀਫ਼ਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿਦਿਆਰਥਣਾਂ ਨੂੰ ਇਹ ਇਜਾਜ਼ਤ ਸਿੱਕਮ ਯੂਨੀਵਰਸਿਟੀ ਨੇ ਦਿੱਤੀ ਹੈ। ਸਿੱਕਮ ਯੂਨੀਵਰਸਿਟੀ ਵਿਦਿਆਰਥੀ ਸੰਘ (SUSA) ਵਲੋਂ ਪਿਛਲੇ ਮਹੀਨੇ ਇਕ ਰਿਪੋਰਟ ਦਿੱਤੀ ਗਈ ਸੀ।  ਜਿਸ ਤੋਂ ਬਾਅਦ ਸਿੱਕਮ ਯੂਨੀਵਰਸਿਟੀ ਦੇ ਰਜਿਸਟਰਾਰ ਲਕਸ਼ਮਣ ਸ਼ਰਮਾ ਨੇ 4 ਦਸੰਬਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਕਿਹਾ ਕਿ ਵਾਈਸ-ਚਾਂਸਲਰ ਨੇ ਸਿੱਕਮ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਪ੍ਰੀਖਿਆਵਾਂ ਨੂੰ ਛੱਡ ਕੇ ਮਾਹਵਾਰੀ ਦੇ ਦਿਨ ਹਰ ਮਹੀਨੇ ਇਕ ਦਿਨ ਦੀ ਛੁੱਟੀ ਲੈਣ ਦੀ ਇਜਾਜ਼ਤ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਕਮ ਹਾਈ ਕੋਰਟ ਵਿਚ ਮਹਿਲਾ ਸਟਾਫ਼ ਨੂੰ ਮਾਹਵਾਰੀ ਦੌਰਾਨ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਿੱਕਮ ਹਾਈ ਕੋਰਟ ਔਰਤਾਂ ਨੂੰ ਮਾਹਵਾਰੀ ਛੁੱਟੀ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਹਾਈ ਕੋਰਟ ਹੈ। ਇਸ ਲਈ ਵੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਮੁਤਾਬਕ ਹਾਈ ਕੋਰਟ ਵਿਚ ਮਹਿਲਾ ਸਟਾਫ ਹਰ ਮਹੀਨੇ 2-3 ਦਿਨਾਂ ਦੀ ਮਾਹਵਾਰੀ ਦੌਰਾਨ ਛੁੱਟੀ ਦਾ ਲਾਭ ਲੈ ਸਕਣਗੀਆਂ। ਹਾਲਾਂਕਿ ਛੁੱਟੀ ਲੈਣ ਲਈ ਹਾਈ ਕੋਰਟ ਨਾਲ ਜੁੜੇ ਮੈਡੀਕਲ ਸਟਾਫ ਤੋਂ ਸਿਫਾਰਿਸ਼ ਜ਼ਰੂਰੀ ਹੈ। ਇਸ ਛੁੱਟੀ ਦੇ ਮਹਿਲਾ ਕਰਮੀਆਂ ਦੇ ਪੈਸੇ ਨਹੀਂ ਕੱਟਣਗੇ। 


Tanu

Content Editor

Related News