ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼

Tuesday, Mar 17, 2026 - 02:30 PM (IST)

ਹੁਣ ਮਿਲੇਗੀ LPG ਸੰਕਟ ਤੋਂ ਰਾਹਤ ! ਭਾਰਤ ਪਹੁੰਚਿਆ ਗੈਸ ਦਾ ਭਰਿਆ ਇਕ ਹੋਰ ਜਹਾਜ਼

ਅਹਿਮਦਾਬਾਦ- ਪੱਛਮੀ ਏਸ਼ੀਆ 'ਚ ਜਾਰੀ ਸੰਘਰਸ਼ ਦਰਮਿਆਨ ਭਾਰਤ ਦਾ ਦੂਜਾ ਐੱਲਪੀਜੀ ਜਹਾਜ਼ 'ਨੰਦਾ ਦੇਵੀ' ਮੰਗਲਵਾਰ ਨੂੰ ਵਾਡੀਨਗਰ ਬੰਦਰਗਾਹ ਸੁਰੱਖਿਅਤ ਪਹੁੰਚ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਜਹਾਜ਼ Strait of Hormuz ਪਾਰ ਕਰ ਕੇ 46,500 ਮੀਟ੍ਰਿਕ ਟਨ ਗੈਸ ਲੈ ਕੇ ਆਇਆ ਹੈ। ਇਸ ਤੋਂ ਪਹਿਲਾਂ, ਪਹਿਲਾ ਜਹਾਜ਼ 'ਸ਼ਿਵਾਲਿਕ' ਸੋਮਵਾਰ ਨੂੰ ਮੁੰਦਰਾ ਬੰਦਰਗਾਹ ਪਹੁੰਚਿਆ ਸੀ। ਦੀਨਦਿਆਲ ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਦੱਸਿਆ ਕਿ 'ਨੰਦਾ ਦੇਵੀ' ਜਹਾਜ਼ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਵਾਡੀਨਾਰ ਬੰਦਰਗਾਹ 'ਤੇ ਪਹੁੰਚ ਗਿਆ ਹੈ। ਐੱਲਪੀਜੀ (ਤਰਲ ਪੈਟਰੋਲੀਅਮ ਗੈਸ) ਨੂੰ ਸਹਾਇਕ ਜਹਾਜ਼ 'ਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੰਘ ਨੇ ਦੱਸਿਆ ਕਿ ਵਾਡੀਨਾਰ ਬੰਦਰਗਾਹ ਅਥਾਰਟੀ ਨੂੰ ਬੰਦਰਗਾਹ ਮੰਤਰਾਲਾ ਦੇ ਨਿਰਦੇਸ਼ ਅਨੁਸਾਰ ਕੰਮਾਂ ਨੂੰ ਵੱਧ ਤੋਂ ਵੱਧ ਕੁਸ਼ਲਤਾ ਨਾਲ ਪੂਰਾ ਕਰਨਾ ਹੈ।

ਮੌਜੂਦਾ ਨਿਰਦੇਸ਼ਾਂ ਦੇ ਅਧੀਨ ਆਉਣ ਵਾਲੇ ਐੱਲਪੀਜੀ ਜਹਾਜ਼ਾਂ ਨੂੰ ਸਰਵਉੱਚ ਪਹਿਲ ਦਿੱਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੇ ਟਰਾਂਸਫਰ ਅਤੇ ਉਤਾਰ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰੀ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰੇ ਸੰਚਾਲਨ ਮਾਪਦੰਡਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਕਿਰਿਆ 'ਚ ਕਈ ਏਜੰਸੀਆਂ ਸ਼ਾਮਲ ਹਨ। ਸਿੰਘ ਨੇ ਦੱਸਿਆ,''ਅਸੀਂ ਜਹਾਜ਼ ਦਾ ਦੌਰਾ ਕੀਤਾ ਅਤੇ ਚਾਲਕ ਦਲ ਨਾਲ ਮੁਲਾਕਾਤ ਕੀਤੀ। 'ਡਾਟਰ ਵੇਸਲ' ਰਸਤੇ 'ਚ ਹੈ। ਉਸ ਦੇ ਪਹੁੰਚਦੇ ਹੀ ਉਹ 'ਮਦਰ ਵੇਸਲ' ਨੰਦਾ ਦੇਵੀ ਨਾਲ ਲੱਗੇਗਾ ਅਤੇ ਜਹਾਜ਼ ਤੋਂ ਜਹਾਜ਼ ਟਰਾਂਸਫਰ ਪ੍ਰਕਿਰਿਆ ਸ਼ੁਰੂ ਹੋਵੇਗੀ।'' ਉਨ੍ਹਾਂ ਕਿਹਾ ਕਿ ਮੰਤਰਾਲਾ ਨੇ ਨਿਰਦੇਸ਼ ਦਿੱਤਾ ਹੈ ਕਿ ਭਵਿੱਖ 'ਚ ਆਉਣ ਵਾਲੇ ਸਾਰੇ ਐੱਲਪੀਜੀ ਜਹਾਜ਼ਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਸੰਭਾਲਿਆ ਜਾਵੇ ਅਤੇ ਸਾਰੇ ਸੁਰੱਖਿਆ ਮਾਨਕਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਭਾਰਤ ਆਪਣੀ ਜ਼ਰੂਰਤ ਦਾ ਲਗਭਗ 88 ਫੀਸਦੀ ਕੱਚਾ ਤੇਲ, 50 ਫੀਸਦੀ ਕੁਦਰਤੀ ਗੈਸ ਅਤੇ 60 ਫੀਸਦੀ ਐੱਲਪੀਜੀ ਆਯਾਤ ਕਰਦਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਬਾਲਣ Strait of Hormuz ਦੇ ਰਸਤੇ ਆਉਂਦਾ ਹੈ। ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲੇ ਅਤੇ ਤੇਹਰਾਨ ਦੀ ਜਜਵਾਬੀ ਕਾਰਵਾਈ ਤੋਂ ਬਾਅਦ ਇਹ ਮਾਰਗ ਪ੍ਰਭਾਵਿਤ ਹੋ ਗਿਆ। ਮੌਜੂਦਾ ਸਮੇਂ 22 ਭਾਰਤੀ ਝੰਡੇ ਵਾਲੇ ਜਹਾਜ਼ ਫਾਰਸ ਦੀ ਖਾੜੀ ਦੇ ਪੱਛਮੀ ਹਿੱਸੇ 'ਚ ਮੌਜੂਦ ਹਨ ਅਤੇ ਉਨ੍ਹਾਂ ਦੀ ਸੁਰੱਖਿਅਤ ਮਾਰਗ ਯਕੀਨੀ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਨ੍ਹਾਂ 'ਤੇ 611 ਮਲਾਹ ਸਵਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News