ਮੋਦੀ ਦਾ ਸੂਟ ਖਰੀਦਣ ਵਾਲੇ ਹੀਰਾ ਵਪਾਰੀ ਨਾਲ ਇਕ ਕਰੋੜ ਦੀ ਠੱਗੀ

Saturday, Apr 27, 2019 - 12:48 AM (IST)

ਮੋਦੀ ਦਾ ਸੂਟ ਖਰੀਦਣ ਵਾਲੇ ਹੀਰਾ ਵਪਾਰੀ ਨਾਲ ਇਕ ਕਰੋੜ ਦੀ ਠੱਗੀ

ਸੂਰਤ – 2015 'ਚ ਇਕ ਨੀਲਾਮੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਪਿਨਸਟ੍ਰਿਪ ਸੂਟ ਖਰੀਦਣ ਵਾਲੇ ਸੂਰਤ ਦੇ ਇਕ ਮੁੱਖ ਹੀਰਾ ਵਪਾਰੀ ਨਾਲ 2 ਭਰਾਵਾਂ ਨੇ ਕਥਿਤ ਤੌਰ 'ਤੇ 1 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਧਰਮਨੰਦਨ ਡਾਇਮੰਡਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਲਾਲਜੀ ਭਾਈ ਪਟੇਲ ਨੇ 2015 'ਚ ਉਸ ਸਮੇਂ ਸੁਰਖੀਆਂ ਹਾਸਲ ਕੀਤੀਆਂ ਸਨ, ਜਦੋਂ ਉਸ ਨੇ ਇਥੇ ਇਕ ਜਨਤਕ ਨੀਲਾਮੀ 'ਚ ਮੋਦੀ ਦੇ ਪ੍ਰਸਿੱਧ ਪਿਨਸਟ੍ਰਿਪ ਸੂਟ ਨੂੰ 4.31 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ ਇਹ ਮਾਮਲਾ ਸਾਹਮਣੇ ਆਇਆ ਹੈ ਕਿ 2 ਭਰਾਵਾਂ ਹਿੰਮਤ ਅਤੇ ਵਿਜੇ ਕੋਸ਼ੀਆ ਨੇ ਪਿਛਲੇ ਸਾਲ ਅਣਕੱਟੇ ਹੀਰਿਆਂ ਦਾ ਭੁਗਤਾਨ ਨਾ ਕਰ ਕੇ ਪਟੇਲ ਦੀ ਫਰਮ ਨੂੰ ਧੋਖਾ ਦਿੱਤਾ ਹੈ। ਇਸ ਸਬੰਧੀ 22 ਅਪ੍ਰੈਲ ਨੂੰ ਸੂਰਤ ਦੇ ਕਟਾਰਗਾਂਵ ਪੁਲਸ ਥਾਣੇ 'ਚ ਧਰਮਨੰਦਨ ਡਾਇਮੰਡਜ਼ ਦੇ ਪ੍ਰਬੰਧਕ ਕਮਲੇਸ਼ ਕੇਵੜੀਆ ਨੇ ਇਕ ਸ਼ਿਕਾਇਤ ਦਰਜ ਕਰਵਾਈ ਹੈ।


author

Khushdeep Jassi

Content Editor

Related News