ਪਰਿਵਾਰ ਦੀ ਲਾਪਰਵਾਹੀ: ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਸਵਾ ਸਾਲ ਦੇ ਬੱਚੇ ਦੀ ਹੋਈ ਮੌਤ

Monday, Jan 29, 2024 - 05:11 AM (IST)

ਫਰੀਦਾਬਾਦ (ਹਰਿਆਣਾ) — ਫਰੀਦਾਬਾਦ 'ਚ ਐਤਵਾਰ ਨੂੰ ਇਕ ਸਵਾ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਐਤਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਉਸਦੇ ਅਨੁਸਾਰ ਇੰਦਰਾ ਕਲੋਨੀ ਦੇ ਰਮਨ ਨੇ ਦੱਸਿਆ ਕਿ ਉਸਦਾ ਭਤੀਜਾ ਆਯੂਸ਼ ਸ਼ਨੀਵਾਰ ਸ਼ਾਮ ਘਰ ਵਿੱਚ ਦੂਜੇ ਬੱਚਿਆਂ ਨਾਲ ਟੀਵੀ ਦੇ ਸਾਹਮਣੇ ਬੈਠਾ ਸੀ ਅਤੇ ਸਾਰੇ ਇਕੱਠੇ ਕਾਰਟੂਨ ਦੇਖ ਰਹੇ ਸਨ। ਰਮਨ ਮੁਤਾਬਕ ਆਯੂਸ਼ ਦੇ ਦਾਦਾ-ਦਾਦੀ ਆਪਣੇ ਕਮਰੇ 'ਚ ਸਨ ਜਦੋਂਕਿ ਉਸ ਦੀ ਮਾਂ ਜੋਤੀ ਘਰ ਦਾ ਕੰਮ ਕਰ ਰਹੀ ਸੀ। 

ਇਹ ਵੀ ਪੜ੍ਹੋ - ਭਿਆਨਕ ਭੂਚਾਲ ਨੂੰ ਵੀ ਸਹਿ ਸਕਦੈ ਅਯੁੱਧਿਆ ਦਾ ਰਾਮ ਮੰਦਰ: ਵਿਗਿਆਨੀ

ਪੁਲਸ ਨੇ ਰਮਨ ਦੇ ਹਵਾਲੇ ਨਾਲ ਦੱਸਿਆ ਕਿ ਅਚਾਨਕ ਆਯੂਸ਼ ਉਥੋਂ ਚਲਾ ਗਿਆ। ਇਸ ਬਾਰੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਆਯੂਸ਼ ਉੱਥੇ ਨਹੀਂ ਹੈ ਤਾਂ ਸਾਰਿਆਂ ਨੇ ਘਰ 'ਚ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਹ ਬਾਥਰੂਮ ਗਏ ਤਾਂ ਆਯੂਸ਼ ਪਾਣੀ ਦੀ ਬਾਲਟੀ ਵਿੱਚ ਸੀ। ਉਹ ਤੁਰੰਤ ਆਯੂਸ਼ ਨੂੰ ਬਾਹਰ ਕੱਢਿਆ, ਉਹ ਬੇਹੋਸ਼ ਹੋ ਗਿਆ ਸੀ। ਪੁਲਸ ਨੇ ਰਮਨ ਦੇ ਹਵਾਲੇ ਨਾਲ ਦੱਸਿਆ ਕਿ ਆਯੂਸ਼ ਨੂੰ ਪਹਿਲਾਂ ਇਕ ਪ੍ਰਾਈਵੇਟ ਨਰਸਿੰਗ ਹੋਮ ਅਤੇ ਫਿਰ ਸੈਕਟਰ-16 ਸਥਿਤ ਮੈਟਰੋ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ - ਛੇ ਦਿਨਾਂ 'ਚ 15 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਸ਼੍ਰੀ ਰਾਮਲੱਲਾ ਦੇ ਦਰਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Inder Prajapati

Content Editor

Related News