ਅੱਜ ਹੀ ਦੇ ਦਿਨ ਹੋਇਆ ਸੀ ਉੜੀ 'ਚ ਅੱਤਵਾਦੀ ਹਮਲਾ, ਵੀਰਾਂ ਦੀ ਸ਼ਹਾਦਤ ਦਾ ਜਵਾਨਾਂ ਨੇ ਇੰਝ ਲਿਆ ਸੀ ਬਦਲਾ

09/18/2023 2:27:46 PM

ਜੰਮੂ- ਜੰਮੂ ਕਸ਼ਮੀਰ ਦੇ ਉੜੀ ਸੈਕਟਰ 'ਚ 18 ਸਤੰਬਰ 2016 ਨੂੰ ਕੰਟਰੋਲ ਰੇਖਾ ਕੋਲ ਸਿਤ ਭਾਰਤੀ ਥਲ ਸੈਨਾ ਦੇ ਸਥਾਨਕ ਹੈੱਡ ਕੁਆਰਟਰ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਕਈ ਜਵਾਨ ਸ਼ਹੀਦ ਹੋ ਗਏ ਸਨ। ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ ਕੋਲ ਫ਼ੌਜ ਦੇ 12 ਬ੍ਰਿਗੇਡ ਹੈੱਡ ਕੁਆਰਟਰ 'ਤੇ ਹੋਏ ਆਤਮਘਾਤੀ ਹਮਲੇ 'ਚ 17 ਜਵਾਨ ਸ਼ਹੀਦ ਹੋਏ ਅਤੇ ਕਰੀਬ 20 ਜਵਾਨ ਜ਼ਖ਼ਮੀ ਹੋ ਗਏ ਸਨ। ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ 'ਚ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਆਤਮਘਾਤੀ ਹਮਲੇ ਨਾਲ ਟੈਂਟਾਂ 'ਚ ਅੱਗ ਲਗ ਕਾਰਨ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਝੁਲਸ ਗਈਆਂ ਸਨ।

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਕਸ਼ਮੀਰ 'ਚ 26 ਸਾਲਾਂ 'ਚ ਫ਼ੌਜ 'ਤੇ ਇਹ ਸਭ ਤੋਂ ਵੱਡਾ ਹਮਲਾ 

ਹਾਲਾਂਕਿ ਇਹ ਅਧਿਕਾਰਤ ਤੌਰ 'ਤੇ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਜਵਾਨਾਂ ਦੀ ਮੌਤ ਉਨ੍ਹਾਂ ਤੰਬੂਆਂ ਅਤੇ ਬੈਰਕਾਂ 'ਚ ਅੱਗ ਲੱਗਣ ਕਾਰਨ ਹੋਈ, ਜਿੱਥੇ ਉਹ ਸੌਂ ਰਹੇ ਸਨ। ਕਸ਼ਮੀਰ 'ਚ 26 ਸਾਲਾਂ 'ਚ ਫ਼ੌਜ 'ਤੇ ਇਹ ਸਭ ਤੋਂ ਵੱਡਾ ਹਮਲਾ ਹੈ। ਹਮਲਾ ਚੇਂਜ ਆਫ਼ ਕਮਾਂਡ ਯਾਨੀ ਇਕ ਯੂਨਿਟ ਦੇ ਦੂਜੀ ਯੂਨਿਟ ਦੀ ਜਗ੍ਹਾ ਲੈਣ ਦੌਰਾਨ ਹੋਇਆ। ਇਹ ਹਮਲਾ ਸਵੇਰੇ 5.30 ਵਜੇ ਹੋਇਆ, ਜਦੋਂ ਅੱਤਵਾਦੀਆਂ ਨੇ ਉੜੀ ਕਸਬੇ ਦੇ ਇੰਫੈਂਟਰੀ ਬਟਾਲੀਅਨ ਦੇ ਪਿਛਲੇ ਆਧਾਰ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਅੱਤਵਾਦੀਆਂ ਅਤੇ ਜਵਾਨਾਂ ਵਿਚਾਲੇ ਗੋਲੀਬਾਰੀ ਹੋਈ, ਜੋ ਕਰੀਬ 4 ਘੰਟੇ ਚਲੀ ਸੀ। ਸ਼ਹੀਦ ਹੋਣ ਵਾਲੇ ਜਵਾਨ 11 ਡੋਗਰਾ ਅਤੇ 6 ਬਿਹਾਰ ਰੈਜੀਮੈਂਟ ਦੇ ਸਨ।

ਸਰਜੀਕਲ ਸਟ੍ਰਾਈਕਲ 

ਉੜੀ ਅੱਤਵਾਦੀ ਹਮਲੇ ਦੇ 10 ਦਿਨਾਂ ਅੰਦਰ ਹੀ ਫ਼ੌਜ ਨੇ ਕੰਟਰੋਲ ਰੇਖਾ ਪਾਰ ਕਰ ਕੇ ਅੱਤਵਾਦੀਆਂ ਨੂੰ ਉਹ ਸੱਟ ਪਹੁੰਚਾਈ, ਜਿਸ ਦਾ ਡਰ ਅੱਜ ਵੀ ਉਨ੍ਹਾਂ ਦੇ ਦਿਮਾਗ਼ 'ਚ ਹੋਵੇਗਾ। ਸਰਜੀਕਲ ਸਟ੍ਰਾਈ ਨਾਲ ਫ਼ੌਜ ਨੇ ਦੁਸ਼ਮਣਾਂ ਦੇ ਘਰ ਵੜ ਕੇ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਸੀ। 28 ਸਤੰਬਰ ਅੱਧੀ ਰਾਤ ਨੂੰ ਆਪਰੇਸ਼ਨ ਸ਼ੁਰੂ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News