ਮੋਦੀ-ਯੋਗੀ ਅੱਤਵਾਦੀਆਂ ਦੇ ਨਿਸ਼ਾਨੇ ''ਤੇ, ਲੰਡਨ ''ਚ ਰਚੀ ਜਾ ਰਹੀ ਕਤਲ ਦੀ ਸਾਜਿਸ਼!

04/19/2017 12:48:17 PM

ਨਵੀਂ ਦਿੱਲੀ/ਲੰਡਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅੱਤਵਾਦੀਆਂ ਦੇ ਨਿਸ਼ਾਨੇ ''ਤੇ ਹਨ। ਲੰਡਨ ''ਚ ਬੈਠੇ ਕੁਝ ਕਸ਼ਮੀਰੀ ਅੱਤਵਾਦੀਆਂ ਨੇ ਦੋਹਾਂ ਵੱਡੇ ਨੇਤਾਵਾਂ ਦੇ ਕਤਲ ਦੀ ਸਾਜਿਸ਼ ਰਚੀ ਹੈ। ਕਸ਼ਮੀਰ ਤੋਂ ਇਕ ਦਰਜਨ ਤੋਂ ਵਧ ਆਤਮਘਾਤੀ ਅੱਤਵਾਦੀਆਂ ਨੂੰ ਲਖਨਊ ਵੱਲ ਭੇਜਿਆ ਗਿਆ ਹੈ। ਕੇਂਦਰੀ ਖੁਫੀਆ ਵਿਭਾਗ ਤੋਂ ਮਿਲੇ ਇਨਪੁਟ ਤੋਂ ਬਾਅਦ ਯੂ.ਪੀ. ਪੁਲਸ ਦੇ ਆਈ.ਜੀ. ਸਕਿਊਰਿਟੀ ਨੇ ਬਰੇਲੀ ਸਮੇਤ ਸਾਰੇ ਜ਼ਿਲਿਆਂ ਦੇ ਡੀ.ਐੱਮ. ਅਤੇ ਐੱਸ.ਐੱਸ.ਪੀ. ਨੂੰ ਅਲਰਟ ਕੀਤਾ ਹੈ।
ਖੁਫੀਆ ਵਿਭਾਗ ਅਨੁਸਾਰ,''''ਦੋਹਾਂ ਵੱਡੇ ਨੇਤਾਵਾਂ ਨੂੰ ਟਾਰਗੇਟ ਕਰਨ ਲਈ ਕਸ਼ਮੀਰ ਤੋਂ ਆਤਮਘਾਤੀ ਅੱਤਵਾਦੀਆਂ ਅਤੇ ਸਲੀਪਰ ਸੈੱਲ ਦਾ ਦਸਤਾ ਭੇਜਿਆ ਗਿਆ ਹੈ, ਜੋ ਮਾਰਚ ਦੇ ਆਖਰੀ ਹਫਤੇ ''ਚ ਕਸ਼ਮੀਰ ਤੋਂ ਲਖਨਊ ਲਈ ਰਵਾਨਾ ਹੋਇਆ। ਅਪ੍ਰੈਲ ''ਚ ਇਨ੍ਹਾਂ ਦੇ ਦਿੱਲੀ ਅਤੇ ਉੱਤਰ ਪ੍ਰਦੇਸ਼ ''ਚ ਪ੍ਰਵੇਸ਼ ਕਰਨ ਦੀ ਸੂਚਨਾ ਹੈ। ਇਨਪੁਟ ਤੋਂ ਬਾਅਦ ਵੀ.ਆਈ.ਪੀ. ਅਤੇ ਵਿਸ਼ੇਸ਼ ਵਿਅਕਤੀਆਂ ਦੇ ਮੂਵਮੈਂਟ ਅਤੇ ਪ੍ਰੋਗਰਾਮਾਂ ''ਤੇ ਸਰਗਰਮੀ ਵਧਾ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ''ਤੇ ਆਉਣ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁਕਿਆ ਹੈ। ਹਾਲ ਹੀ ''ਚ ਲਖਨਊ ਅਤੇ ਕਾਨਪੁਰ ''ਚ ਫੜੇ ਗਏ ਅੱਤਵਾਜੀਆਂ ਤੋਂ ਪੁੱਛ-ਗਿੱਛ ''ਚ ਵੀ ਇਹ ਗੱਲ ਸਾਹਮਣੇ ਆਈ ਸੀ। ਮੋਦੀ ਦੇ ਕੌਮਾਂਤਰੀ ਯੋਗ ਦਿਵਸ (21 ਜੂਨ) ''ਤੇ ਲਖਨਊ ''ਚ ਆਯੋਜਿਤ ਪ੍ਰੋਗਰਾਮ ''ਚ ਸ਼ਾਮਲ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੇ ''ਚ ਖੁਫੀਆ ਏਜੰਸੀ ਨੇ ਸਰਗਰਮੀ ਹੋਰ ਵਧਾ ਦਿੱਤੀ ਹੈ।


Disha

News Editor

Related News