ਗਣਤੰਤਰ ਦਿਵਸ 'ਤੇ ਕੈਦੀਆਂ ਨੂੰ ਤੋਹਫਾ, ਸਰਕਾਰ ਨੇ ਦਿੱਤੀ ਖਾਸ ਛੋਟ

Saturday, Jan 27, 2018 - 10:30 AM (IST)

ਗਣਤੰਤਰ ਦਿਵਸ 'ਤੇ ਕੈਦੀਆਂ ਨੂੰ ਤੋਹਫਾ, ਸਰਕਾਰ ਨੇ ਦਿੱਤੀ ਖਾਸ ਛੋਟ

ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਗਣਤੰਤਰ ਦਿਹਾੜੇ 'ਤੇ ਜਿਥੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਉਥੇ ਕੈਦੀਆਂ ਨੂੰ ਵੀ ਤੋਹਫਾ ਦਿੱਤਾ। ਸਰਕਾਰ ਨੇ ਉਮਰਕੈਦ, 10 ਸਾਲ ਜਾਂ ਇਸ ਤੋਂ ਜ਼ਿਆਦਾ ਸਜ਼ਾ ਵਾਲੇ ਕੈਦੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਹੈ। ਇਸ ਦੇ ਨਾਲ ਹੀ 10 ਸਾਲ ਤੋਂ ਘੱਟ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ 15 ਦਿਨਾਂ ਦੀ ਛੋਟ ਦਿੱਤੀ ਹੈ। 
ਇਨ੍ਹਾਂ ਦੋਸ਼ੀਆਂ ਨੂੰ ਮਿਲੇਗੀ ਛੋਟ
ਗਣਤੰਤਰ ਦਿਹਾੜੇ ਦੇ ਦਿਨ ਪੇਰੋਲ ਲੈਣ ਵਾਲੇ ਸਾਰੇ ਕੈਦੀਆਂ ਨੂੰ ਉਹ ਛੋਟ ਦਿੱਤੀ ਜਾਵੇਗੀ ਪਰ ਉਨ੍ਹਾਂ ਨੂੰ ਸਮੇਂ ਦੀ ਹੱਦ ਅੰਦਰ ਜੇਲ 'ਚ ਸਰੰਡਰ ਕਰਨਾ ਹੋਵੇਗਾ। ਜਿਨ੍ਹਾਂ ਦੋਸ਼ੀਆਂ ਨੂੰ ਜ਼ੁਰਮਾਨਾ ਅਤੇ ਭੁਗਤਾਨ ਨਾ ਕਰਨ ਦੀ ਸਜ਼ਾ ਹੋਈ ਹੈ ਉਨ੍ਹਾਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਹਰਿਆਣਾ 'ਚ  ਅਦਾਲਤਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਜਿਹੜੇ ਹਰਿਆਣੇ ਤੋਂ ਬਾਹਰ ਜੇਲਾਂ 'ਚ ਆਪਣੀ ਸਜ਼ਾ ਕੱਟ ਰਹੇ ਹਨ, ਉਹ ਕੈਦੀ ਪੈਮਾਨੇ ਅਨੁਸਾਰ ਇਹ ਛੋਟ ਲੈ ਸਕਣਗੇ। ਜਿਹੜੇ ਅਪਰਾਧੀ ਜ਼ਮਾਨਤ 'ਤੇ ਹਨ, ਉਨ੍ਹਾਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ।

ਇਹਨ੍ਹਾਂ ਅਪਰਾਧੀਆਂ ਨੂੰ ਨਹੀਂ ਦਿੱਤੀ ਜਾਵੇਗੀ ਛੋਟ
ਇਸ ਤੋਂ ਇਲਾਵਾ 14 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ, ਅਗਵਾ, ਬਲਾਤਕਾਰ, ਡਕੈਤੀ ਅਤੇ ਲੁੱਟ-ਖੋਹ , ਟਾਡਾ ਐਕਟ-1967, ਦਫ਼ਤਰ ਗੁਪਤ ਐਕਟ-1923, ਵਿਦੇਸ਼ੀ ਕਾਨੂੰਨ-1948, ਪਾਸਪੋਰਟ ਐਕਟ-1967, ਕ੍ਰਿਮੀਨਲ ਲਾਅ ਸੋਧ ਕਾਨੂੰਨ-1961 ਦੇ ਸੈਕਸ਼ਨ 2 ਅਤੇ 3, ਭਾਰਤੀ ਸਜ਼ਾ ਕੋਡ-1860 ਦੇ ਸੈਕਸ਼ਨ 121 ਤੋਂ 130, ਫਿਰੌਤੀ ਲਈ ਅਗਵਾ, ਪਾਸਕੋ ਐਕਟ-2012 ਦੇ ਤਹਿਤ ਕੋਈ ਅਪਰਾਧ, ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 32-ਏ ਦੇ ਤਹਿਤ ਸਜ਼ਾ ਕੱਟ ਰਹੇ ਅਪਰਾਧੀਆਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ।


Related News