ਸਮਰਿਤੀ ਇਰਾਨੀ 19 ਨਵੰਬਰ ਨੂੰ ਇਕ ਦਿਨੀਂ ਅਮੇਠੀ ਦੌਰੇ ''ਤੇ
Saturday, Nov 10, 2018 - 03:41 PM (IST)

ਨਵੀਂ ਦਿੱਲੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ 19 ਨਵੰਬਰ ਨੂੰ ਅਮੇਠੀ ਦੇ ਇਕ ਦਿਨੀਂ ਦੌਰੇ 'ਤੇ ਆਉਣਗੀ। ਇਰਾਨੀ ਦੇ ਪ੍ਰਤੀਨਿਧੀ ਵਿਜੇ ਗੁਪਤਾ ਨੇ ਸ਼ਨੀਵਾਰ ਨੂੰ ਇਹ ਦੱਸਿਆ ਕਿ ਕੇਂਦਰੀ ਕੱਪੜਾ ਮੰਤਰੀ 19 ਨਵੰਬਰ ਨੂੰ ਇਕ ਦਿਨੀਂ ਪ੍ਰੋਗਰਾਮ ਦੇ ਤਹਿਤ ਅਮੇਠੀ ਆਵੇਗੀ। ਉਹ ਗੌਰੀਗੰਜ 'ਚ ਅਪਾਹਿਜਾਂ ਨੂੰ ਉਪਕਰਨ ਵੀ ਵੰਡਣਗੀ। ਇਸ ਦੇ ਇਲਾਵਾ ਗੌਰੀਗੰਜ 'ਚ ਹੀ 'ਨੀਮ ਪ੍ਰੋਜੈਕਟ' ਦੇ ਤਹਿਤ ਨਿੰਮ 'ਚੋਂ ਤੇਲ ਕੱਢਣ ਲਈ 16 ਪਾਤਰਾਂ ਨੂੰ ਕੋਲਹੂ ਮਸ਼ੀਨਾਂ ਵੀ ਪ੍ਰਦਾਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਉਹ ਕੁਝ ਹੋਰ ਪ੍ਰੋਗਰਾਮਾਂ 'ਚ ਹਿੱਸਾ ਲੈਣ ਦੇ ਬਾਅਦ ਦਿੱਲੀ ਵਾਪਸ ਪਰਤਨਗੀ।