ਮਹਾਰਾਸ਼ਟਰ ’ਚ ਓਮੀਕਰੋਨ ਦਾ ਖ਼ੌਫ; ਨਹੀਂ ਮਿਲ ਰਹੇ ਵਿਦੇਸ਼ਾਂ ਤੋਂ ਪਰਤੇ 109 ਲੋਕ, ਮੋਬਾਇਲ ਫੋਨ ਵੀ ਬੰਦ

Tuesday, Dec 07, 2021 - 01:23 PM (IST)

ਮਹਾਰਾਸ਼ਟਰ ’ਚ ਓਮੀਕਰੋਨ ਦਾ ਖ਼ੌਫ; ਨਹੀਂ ਮਿਲ ਰਹੇ ਵਿਦੇਸ਼ਾਂ ਤੋਂ ਪਰਤੇ 109 ਲੋਕ, ਮੋਬਾਇਲ ਫੋਨ ਵੀ ਬੰਦ

ਠਾਣੇ (ਬਿਊਰੋ)— ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦਾ ਖ਼ੌਫ ਪੂਰੀ ਦੁਨੀਆ ’ਚ ਹੈ। ਕਰੀਬ-ਕਰੀਬ 40 ਦੇਸ਼ਾਂ ’ਚ ਓਮੀਕਰੋਨ ਫੈਲ ਚੁੱਕਾ ਹੈ। ਡਬਲਯੂ. ਐੱਚ. ਓ.) ਨੇ ਦੱਖਣੀ ਅਫਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਸਾਹਮਣੇ ਆਏ ਕੋਵਿਡ ਦੇ ਨਵੇਂ ਰੂਪ ਨੂੰ 26 ਨਵੰਬਰ ਨੂੰ ਓਮੀਕਰੋਨ ਨਾਂ ਦਿੱਤਾ ਸੀ। ਭਾਰਤ ਵਿਚ ਓਮੀਕਰੋਨ ਦੇ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵੱਡੀ ਸਮੱਸਿਆ ਵਿਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਨੂੰ ਲੱਭਣ ’ਚ ਹੈ। ਓਮੀਕਰੋਨ ਦੇ ਡਰ ਦਰਮਿਆਨ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਹਾਲ ਹੀ ’ਚ 109 ਵਿਦੇਸ਼ੀ ਯਾਤਰੀ ਪਰਤੇ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ : ਓਮੀਕਰੋਨ ਖ਼ਤਰੇ ਦਰਮਿਆਨ ਦੱਖਣੀ ਅਫ਼ਰੀਕਾ ਤੋਂ ਕਰਨਾਟਕ ਆਏ 10 ਨਾਗਰਿਕ ਲਾਪਤਾ, ਫ਼ੋਨ ਕੀਤੇ ਬੰਦ

ਠਾਣੇ ਜ਼ਿਲ੍ਹੇ ਵਿਚ ਕਲਿਆਣ ਡੋਂਬੀਵਲੀ ਨਗਰ ਨਿਗਮ ਦੇ ਮੁਖੀ ਵਿਜੇ ਸੂਰਈਆਵੰਸ਼ੀ ਨੇ ਕਿਹਾ ਕਿ ਹਾਲ ਹੀ ’ਚ ਵਿਦੇਸ਼ਾਂ ਤੋਂ 295 ਲੋਕ ਪਰਤੇ ਸਨ, ਜਿਨ੍ਹਾਂ ’ਚੋਂ ਫ਼ਿਲਹਾਲ 109 ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਰਈਆਵੰਸ਼ੀ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਲੋਕਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਹਨ, ਜਦਕਿ ਕਈ ਲੋਕਾਂ ਵਲੋਂ ਦਿੱਤੇ ਗਏ ਪਤੇ ’ਤੇ ਤਾਲੇ ਲੱਗੇ ਹਨ।

ਇਹ ਵੀ ਪੜ੍ਹੋ:  ਓਮੀਕਰੋਨ ਦਾ ਖ਼ੌਫ; ਚਾਰਟਰ ਜਹਾਜ਼ ਬੁੱਕ ਕਰਵਾ ਕੇ ਵਿਦੇਸ਼ਾਂ ’ਚ ਬੂਸਟਰ ਡੋਜ਼ ਲਗਵਾਉਣ ਜਾ ਰਹੇ ਅਮੀਰ ਲੋਕ

ਸੂਰਈਆਵੰਸ਼ੀ ਮੁਤਾਬਕ ਖ਼ਤਰੇ ਵਾਲੇ ਦੇਸ਼ਾਂ ਤੋਂ ਕਲਿਆਣ ਡੋਂਬੀਵਲੀ ਨਗਰ ਨਿਗਮ ਪਰਤੇ ਲੋਕਾਂ ਨੂੰ 7 ਦਿਨ ਤੱਕ ਘਰ ’ਚ ਇਕਾਂਤਵਾਸ ’ਚ ਰਹਿਣਾ ਹੁੰਦਾ ਹੈ ਅਤੇ 8ਵੇਂ ਦਿਨ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕੀਤੀ ਜਾਂਦੀ ਹੈ। ਇੱਥੋਂ ਤੱਕ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਫਿਰ ਵੀ ਉਨ੍ਹਾਂ ਨੂੰ 7 ਦਿਨ ਇਕਾਂਤਵਾਸ ਰਹਿਣਾ ਪੈਂਦਾ ਹੈ। ਇਹ ਯਕੀਨੀ ਕਰਨਾ ਹਾਊਸਿੰਗ ਸੋਸਾਇਟੀ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਨਿਯਮਾਂ ਦਾ ਉਲੰਘਣ ਨਾ ਹੋਵੇ। ਉਲੰਘਣਾਂ ਨੂੰ ਰੋਕਣ ਲਈ ਵਿਆਹ, ਸਭਾ ਆਦਿ ’ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਹੁਣ ਤੱਕ ਮਹਾਰਾਸ਼ਟਰ ’ਚ ਓਮੀਕਰੋਨ ਦੇ 10 ਮਾਮਲੇ ਦਰਜ ਕੀਤੇ ਗਏ ਹਨ। ਹਾਲ ’ਚ ਹੀ ਡੋਂਬੀਵਲੀ ਵਾਸੀ ਵਿਚ ਓਮੀਕਰੋਨ ਵਾਇਰਸ ਦਾ ਪਤਾ ਲੱਗਾ ਸੀ। 

ਇਹ ਵੀ ਪੜ੍ਹੋਭਾਰਤ ’ਚ ਵੱਧਣ ਲੱਗੀ ਓਮੀਕਰੋਨ ਦੀ ਦਹਿਸ਼ਤ, ਫਰਵਰੀ ’ਚ ਆ ਸਕਦੀ ਹੈ ‘ਤੀਜੀ ਲਹਿਰ’


author

Tanu

Content Editor

Related News